by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਵਿਖੇ 11 ਸਾਲਾਂ ਦੀ ਧੀ ਨਾਲ ਪਿਤਾ ਦੇ ਕਥਿਤ ਤੌਰ ’ਤੇ ਨਿਰਵਸਤਰ ਹੋ ਕੇ ਸੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀਆਂ ਦੋ ਛੋਟੀਆਂ ਭੈਣਾਂ ਨੂੰ ਲੈ ਕੇ ਉਸ ਦੀ ਮਾਂ ਕਈ ਸਮਾਂ ਪਹਿਲਾਂ ਕਿੱਧਰੇ ਚਲੀ ਗਈ ਸੀ ਤੇ ਉਹ ਆਪਣੇ ਪਿਤਾ ਨਾਲ ਇਕੱਲੀ ਰਹਿੰਦੀ ਹੈ। ਉਹ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪੜ੍ਹਨ ਲਈ ਜਾਂਦੀ ਸੀ। ਹੁਣ ਉਸਦਾ ਦਾਖਲਾ ਪੰਜਵੀਂ ਜਮਾਤ ਵਿਚ ਹੋਇਆ ਹੈ ਪਰ ਉਹ ਸਕੂਲ ਨਹੀਂ ਜਾਂਦੀ।
ਉਸ ਨੇ ਦੱਸਿਆ ਕਿ ਉਸ ਦਾ ਪਿਤਾ ਨਿਵਸਤਰ ਹੋ ਕੇ ਉਸ ਕੋਲ ਸੁੱਤਾ ਸੀ ਪਰ ਉਸ ਨੂੰ ਕੁਝ ਨਹੀਂ ਕਿਹਾ। ਹੁਣ ਉਸ ਦਾ ਪਿਤਾ ਸਕੂਲ ਨਹੀਂ ਸੀ ਜਾਣ ਦਿੰਦਾ ਜਿਸ ਦੇ ਚਲਦਿਆਂ ਸਕੂਲ ਦੇ ਅਧਿਆਪਕ ਉਸ ਨੂੰ ਘਰੋਂ ਲੈਣ ਗਏ ਤਾਂ ਉਸ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸ ਦਿੱਤੀ। ਪੁਲਿਸ ਨੇ ਕੁੜੀ ਦੇ ਪਿਤਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।