ਅਟਾਰੀ ਬਾਰਡਰ (ਇੰਦਰਜੀਤ ਸਿੰਘ ਚਾਹਲ) : ਭਾਰਤ ਤੇ ਪਾਕਿਸਤਾਨ 'ਚ ਬਣਨ ਵਾਲੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਪਾਰਟੀ ਦੇ ਵਿਚਕਾਰ ਗੱਲਬਾਤ ਖ਼ਤਮ ਹੋ ਗਈ ਹੈ। ਅਟਾਰੀ ਬਾਰਡਰ 'ਤੇ ਹੋਈ ਇਸ ਗੱਲਬਾਤ 'ਚ ਦੋਵੇਂ ਧਿਰਾਂ ਨੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਹੋਰ ਪਹਿਲੂਆਂ 'ਤੇ ਗੱਲਬਾਤ ਕੀਤੀ। ਪਾਕਿਸਤਾਨ ਨੁਮਾਇੰਦਿਆਂ ਗੱਲਬਾਤ ਲਈ ਸਵੇਰੇ ਵਾਹਘਾ ਬਾਰਡਰ ਤੋਂ ਹੋ ਕੇ ਪਹੁੰਚੇ ਸਨ। ਦੋਵੇਂ ਧਿਰਾਂ 'ਚ ਅਗਲੀ ਗੱਲਬਾਤ ਹੁਣ 2 ਅਪ੍ਰੈਲ ਨੂੰ ਵਾਹਘਾ ਬਾਰਡਰ 'ਤੇ ਹੋਵੇਗੀ।
ਭਾਰਤੀ ਦਲ ਦੀ ਗ੍ਰਹਿ ਮੰਤਰਾਲੇ ਚ ਸਯੁੰਕਤ ਸਕੱਤਰ ਐੱਸਸੀਐੱਲ ਦਾਸ ਤੇ ਪਾਕਿਸਤਾਨੀ ਦਲ ਦੀ ਅਗਵਾਈ ਪਾਕਿ ਵਿਦੇਸ਼ ਮੰਤਰਾਲੇ ਡੀਜੀ ਡਾ. ਮੁਹੰਮਦ ਫੈਜ਼ਲ ਨੇ ਕੀਤੀ। ਸੁਯੰਕਤ ਬਿਆਨ 'ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਜੁਆਇੰਟ ਜਾਰੀ ਕੀਤਾ। ਸੰਯੁਕਤ ਬਿਆਨ ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਪ੍ਰਸਤਾਵਿਤ ਸ੍ਰੀ ਕਰਤਾਰਪੁਰ ਲਾਂਘੇ ਦੇ ਮਾਰਗ ਤੇ ਹੋਰ ਵਿਵਰਨਾਂ ਤੇ ਚਰਚਾ ਕੀਤੀ। ਇਸ 'ਚ ਤਕਨੀਕੀ ਮਾਹਿਰ ਵੀ ਮੌਜੂਦ ਸਨ। ਵਾਰਤਾ 'ਚ ਲਾਂਘੇ ਨੂੰ ਲੈ ਕੇ ਮਾਹਿਰ ਪੱਧਰ ਤੇ ਚਰਚਾ ਕੀਤੀ ਗਈ।