ਭ੍ਰਿਸ਼ਟਾਚਾਰ ਦੀ ਇਮਾਰਤ ਟੁੱਟੀ ਤਾਸ਼ ਦੇ ਪੱਤੇ ਵਾਂਗ, ਦੇਖੋ ਤਸਵੀਰਾਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੋਇਡਾ 'ਚ ਭ੍ਰਿਸ਼ਟਾਚਾਰ ਦੀ ਇਮਾਰਤ ਢਹਿ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਮੇ ਤੇ ਸਾਇਰਨ ਵੱਜਣ ਤੋਂ ਬਾਅਦ ਧਮਾਕਾ ਹੋਇਆ ਤੇ ਕੁਝ ਹੀ ਸਕਿੰਟਾਂ ਵਿੱਚ ਇਮਾਰਤ ਜ਼ਮੀਨ 'ਤੇ ਡਿੱਗ ਗਈ। ਕੁੱਲ 950 ਫਲੈਟਾਂ ਦੇ ਇਨ੍ਹਾਂ 2 ਟਾਵਰਾਂ ਦੇ ਨਿਰਮਾਣ ਵਿੱਚ ਸੁਪਰਟੈਕ ਨੇ 200 ਕਰੋੜ ਰੁਪਏ ਖਰਚ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਢਾਹੁਣ ਦੇ ਹੁਕਮ ਤੋਂ ਪਹਿਲਾ ਇਨ੍ਹਾਂ ਫਲੈਟਾਂ ਦੀ ਕੀਮਤ 700 ਰੁਪਏ ਹੋ ਗਈ ਸੀ। ਧੂੜ ਦੇ ਮੋਟੇ ਮੋਟੇ ਕਣ ਜ਼ਮੀਨ ਤੇ ਡਿਗਣਗੇ ਪਰ ਛੋਟੇ ਕਣ ਹਵਾ ਵਿੱਚ ਹੀ ਚੱਲ ਉਡ ਗਏ ਸੀ।

ਦੱਸ ਦਈਏ ਕਿ ਨੋਇਡਾ ਵਿੱਚ ਟਵੀਨ ਟਾਵਰਾਂ ਨੂੰ ਢਾਹੁਣ ਤੋਂ ਪਹਿਲਾ ਐਨਡੀਆਰਐਫ ਦੀ ਟੀਮ ਨੇ ਆਪਣੀ ਤਿਆਰੀ ਦਾ ਅੰਤਿਮ ਪੜਾਅ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਸਥਿਤੀ ਆਮ ਹੋ ਗਈ ਹੈ, ਅਸੀਂ ਪੂਰੀ ਤਰਾਂ ਤਿਆਹ ਹਾਂ ਤੇ ਅਸੀਂ ਕਾਉਂਟਡਾਊਨ ਤੇ ਹੀ ਹਾਂ।