by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ): ਕੇਂਦਰੀ ਜੇਲ ਪਟਿਆਲਾ 'ਚ ਬੰਦ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਸਜ਼ਾ ਕੱਟ ਰਹੇ ਹਨ। ਉੱਥੇ ਹੀ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਵੀ ਪਟਿਆਲਾ ਜੇਲ 'ਚ ਰੱਖਿਆ ਗਿਆ ਹੈ। ਜੇਲ ਪ੍ਰਸ਼ਾਸਨ ਨੇ ਨਵਜੋਤ ਸਿੰਘ ਸਿੱਧੂ ਤੇ ਦਲੇਰ ਮਹਿੰਦੀ ਨੂੰ ਇੱਕ ਹੀ ਬੈਰਕ ਨੰਬਰ 10 'ਚ ਰੱਖਿਆ ਹੈ।
ਦੱਸ ਦਈਏ ਕਿ ਦਲੇਰ ਮਹਿੰਦੀ ਨੂੰ ਜੇਲ 'ਚ ਮੁਣਸ਼ੀ ਦਾ ਕੰਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਿੱਧੂ ਕੋਲ ਵੀ ਜੇਲ 'ਚ ਕਲੈਰੀਕਲ ਦਾ ਕੰਮ ਲਿਆ ਜਾਂਦਾ ਸੀ ਪਰ ਊਨਾ ਦੀ ਸੁਰੱਖਿਆ ਨੂੰ ਦੇਖਦੇ ਉਨ੍ਹਾਂ ਨੂੰ ਬੈਰਕ ਚੋ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਸਿੱਧੂ ਅਤੇ ਦਲੇਰ ਮਹਿੰਦੀ ਕਈ ਟੀ ਵੀ ਸ਼ੋਅ 'ਚ ਇਕੱਠੇ ਕੰਮ ਕਰ ਚੁੱਕੇ ਹਨ।