ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਦਮਪੁਰ ਦੇ ਪਿੰਡ ਨੰਗਲ ਤੋਂ ਇਸ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ 'ਚ ਟੱਲੀ ਇੱਕ ਨੌਜਵਾਨ ਨੇ ਗੁਰੂਦੁਆਰਾ ਸ਼ਹੀਦ ਗੰਜ ਨੰਗਲ 'ਚ ਦਾਖਲ ਹੋ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਗੁਰੂਦੁਆਰਾ ਸਾਹਿਬ ਦੇ ਅੰਦਰ ਗ੍ਰੰਥੀ ਸਿੰਘ ਦੇ ਕਮਰੇ ਨੂੰ ਜਾਂਦੇ ਹੋਏ ਸ਼ੀਸ਼ੇ ਤੇ ਦਰਵਾਜ਼ੇ 'ਚ ਜ਼ੋਰ ਨਾਲ ਮੁਕਾ ਮਾਰਿਆ । ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ, ਮੌਕੇ 'ਤੇ ਮੌਜੂਦ ਲੋਕਾਂ ਵਲੋਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ ।
ਪੁਲਿਸ ਅਧਿਕਾਰੀ ਸੁਖਨਾਜ ਸਿੰਘ ਨੇ ਦੱਸਿਆ ਕਿ ਜਦੋ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੀ ਦਿਨੀਂ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗਗਨਦੀਪ ਸਿੰਘ ਨਸ਼ੇ 'ਚ ਟੱਲੀ ਸੀ। ਉਸ ਨੇ ਪਹਿਲਾਂ ਕੁਝ ਲੋਕਾਂ ਨਾਲ ਲੜਾਈ ਕੀਤੀ ਤੇ ਫਿਰ ਗੁਰੂਦੁਆਰਾ ਸਾਹਿਬ 'ਚ ਦਾਖਲ ਹੋ ਗਿਆ ,ਜਿੱਥੇ ਉਸ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗਗਨਦੀਪ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵਲੋਂ ਗੁਰੂਦੁਆਰਾ ਸਾਹਿਬ 'ਚ ਲੱਗੇ CCTV ਕੈਮਰੇ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।