ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਸਰਕਾਰ ਨੇ ਕੁੱਲ 100 ਦੇ ਕਰੀਬ ਕਲੀਨਿਕ ਖੋਲ੍ਹੇ ਹਨ ਪਰ ਕੁਝ ਦਿਨਾਂ ਵਿੱਚ ਹੀ ਕਲੀਨਿਕਾਂ ਦੀ ਪੋਲ ਖੁੱਲਣ ਲੱਗ ਪਈ ਸੀ। ਕਲੀਨਿਕਾਂ ਵਿੱਚ ਪ੍ਰਬੰਧ ਡਾਵਾਡੋਲ ਹੋਣ ਕਾਰਨ ਮਰੀਜ਼ਾਂ ਦੀ ਭਾਰੀ ਭੀੜ ਹੋ ਰਹੀ ਸੀ। ਦੱਸ ਦਈਏ ਕਿ ਕਲੀਨਿਕ ਵਿੱਚ ਡਾਕਟਰ ਨੇ 2 ਦਿਨ ਡਿਊਟੀ ਕਰਨ ਤੋਂ ਬਾਅਦ ਤੀਸਰੇ ਦਿਨ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।ਇਸ ਕਾਰਨ ਹੀ ਪੰਜਾਬ ਸਰਕਾਰ ਦੀ ਇਹ ਸਕੀਮ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਰਹੀ ਹੈ।
ਇਸ ਸਕੀਮ ਉਤੇ ਕਈ ਸਵਾਲ ਵੀ ਚੁਕੇ ਜਾ ਰਹੇ ਹਨ। ਇਸ ਬਾਰੇ ਲੋਕਾਂ ਨੂੰ ਉਸ ਸਮੇ ਜਾਣਕਾਰੀ ਹੋਈ ਜਦੋ ਮਰੀਜ਼ ਆਪਣੀ ਬਿਮਾਰੀਆਂ ਦਾ ਇਲਾਜ਼ ਕਰਵਾਉਣ ਲਈ ਕਲੀਨਿਕ ਆਏ ਸੀ। ਮਰੀਜਾਂ ਦੇ ਗੁਸੇ ਨੂੰ ਦੇਖਦੇ ਹੋਏ ਉਥੇ ਆਰਜ਼ੀ ਤੋਰ 'ਤੇ ਇਕ ਡਾਕਟਰ ਨੂੰ ਤਾਇਨਾਤ ਕੀਤਾ ਗਿਆ। SMO ਤਰਸੇਮ ਸਿੰਘ ਨੇ ਕਿਹਾ ਕਿ ਇਨ੍ਹਾਂ ਡਾਕਟਰਾਂ ਨੇ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਜਿਸ ਕਾਰਨ ਹੁਣ ਡਾਕਟਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋ ਤੱਕ ਦਾ ਹਰਲੀਨ ਕੌਰ ਹੀ ਮਰੀਜ਼ਾਂ ਦੀ ਜਾਂਚ ਕਰਨ ਗਈ।