by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕੇਦਰੀ ਜੇਲ੍ਹ ਵਿੱਚ ਕੈਦੀਆਂ ਦਾ ਇਲਾਜ਼ ਕਰਨ ਵਾਲਾ ਡਾਕਟਰ ਸ਼ਸ਼ੀ ਭੂਸ਼ਨ ਜੋ ਕਿ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਸੀ। ਜਿਸ ਨੂੰ ਪੁਲਿਸ ਨੇ ਨਸ਼ੇ ਸਣੇ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾ ਸ਼ਸ਼ੀ ਭੂਸ਼ਨ ਕੇਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਤਾਇਨਾਤ ਸੀ। ਜਿਸ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾ ਇਲਾਜ ਦੇ ਨਾਲ ਨਾਲ ਨਸ਼ਾ ਵੀ ਸਪਲਾਈ ਕਰਦਾ ਸੀ।
ਫਿਲਹਾਲ ਉਸ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਡਾ ਸ਼ਸ਼ੀ ਭੂਸ਼ਨ ਵੀ ਨਸ਼ੇ ਦਾ ਆਦੀ ਹੈ। ਉਸ ਵਲੋਂ ਗੈਂਗਸਟਰ ਤੇ ਹੋਰ ਵੀ ਕੈਦੀਆਂ ਨਾਲ ਮਿਲ ਕੇ ਨਸ਼ਾ ਸਪਲਾਈ ਕੀਤਾ ਜਾਂਦਾ ਸੀ। ਜੇਲ੍ਹ ਵਿੱਚ ਬਣ ਕੈਦੀਆਂ ਵਲੋਂ ਨਸ਼ੇ ਦਾ ਬਹੁਤ ਵੱਡਾ ਰੈਕੇਟ ਚਲਾਇਆ ਜਾ ਰਿਹਾ ਸੀ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।