ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਕਲੀਨਿਕ 'ਚ ਪ੍ਰੈਕਟਿਸ ਕਰਦੀ ਨਾਬਾਲਗ ਕੁੜੀ ਨੂੰ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਡਾਕਟਰ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਮਹਿਲਾ ਇੰਸਪੈਕਟਰ ਸੀਮਾ ਸਮੇਤ ਹੋਰ ਪੁਲਿਸ ਟੀਮ ਸ਼ੱਕਰ ਚੋਂਕ ਨਕੋਦਰ ਵਿਖੇ ਮੌਜੂਦ ਸੀ। ਇਸ ਦੌਰਾਨ ਉਕਤ ਨਾਬਾਲਗ ਕੁੜੀ ਦੇ ਪਿਤਾ ਨੇ ਬਿਆਨ 'ਚ ਦੱਸਿਆ ਕਿ ਉਸ ਦੀ ਕੁੜੀ ਦੀ ਉਮਰ 15 ਸਾਲ ਹੈ, ਜੋ ਸਥਾਨਕ ਕਾਲਜ 'ਚ ਮੈਡੀਕਲ ਦੀ ਪੜ੍ਹਾਈ ਕਰਦੀ ਹੈ ਤੇ ਪੜ੍ਹਾਈ ਕਰਨ ਤੋਂ ਬਾਅਦ ਉਹ ਟੰਡਨ ਕਲੀਨਿਕ 'ਤੇ ਰੋਜ਼ਾਨਾ ਮੈਡੀਕਲ ਦੀ ਪ੍ਰੈਕਟਿਸ ਕਰਨ ਲਈ ਜਾਂਦੀ ਸੀ।
ਅੱਜ ਉੱਥੇ ਡਾ. ਸੁਨੀਲ ਟੰਡਨ ਨੇ ਫਿਜ਼ੀਓਥੈਰੇਪੀ ਸਿਖਾਉਣ ਬਹਾਨੇ ਨਾਲ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ,ਜਦੋ ਇਸ ਘਟਨਾ ਬਾਰੇ ਨਾਬਾਲਗ ਨੇ ਦੱਸਿਆ ਤਾਂ ਅਸੀਂਡਾਕਟਰ ਸੁਨੀਲ ਦੇ ਘਰ ਗੱਲ ਕਰਨ ਗਏ ਤਾਂ ਉਕਤ ਡਾਕਟਰ ਨੇ ਉਲਟਾ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੱਥੇ 'ਤੇ ਕੜਾ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।