by jaskamal
ਨਿਊਜ਼ ਡੈਸਕ : ਨਕਸਲੀ ਸਮੱਸਿਆ, ਅੱਤਵਾਦ ਤੇ ਉੱਤਰ-ਪੂਰਬ ਦੇ ਵੱਖ-ਵੱਖ ਹਿੱਸਿਆਂ 'ਚ ਦਹਾਕਿਆਂ ਤੋਂ ਚੱਲ ਰਹੇ ਵਿਵਾਦ ਤੇ ਸਥਾਈ ਹੱਲ ਨਿਕਲਣ ਦੀ ਸੰਭਾਵਨਾ ਵਧ ਗਈ ਹੈ। ਤਿਆਰੀਆਂ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਸਕਦਾ ਹੈ ਕਿ ਅਗਲੇ ਦੋ ਸਾਲ 'ਚ ਹੀ ਦੇਸ਼ ਇਨ੍ਹਾਂ ਵੱਡੀਆਂ ਸਮੱਸਿਆਵਾਂ ਤੋਂ ਲਗਪਗ ਮੁਕਤੀ ਪਾ ਲਵੇਗਾ।
ਧਾਰਾ 370 ਨੂੰ ਨਾਕਾਮ ਕਰਨ ਦੇ ਨਾਲ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕਰਨ ਵਾਲੀ ਮੋਦੀ ਸਰਕਾਰ ਹੁਣ ਪੂਰੇ ਉੱਤਰ-ਪੂਰਬ 'ਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ ਯਾਨੀ ਅਫਸਪਾ (ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ) ਨੂੰ ਪੂਰੀ ਤਰ੍ਹਾਂ ਹਟਾਉਣ ਦੇ ਆਖ਼ਰੀ ਪੜਾਅ ਵੱਲ ਵਧ ਰਹੀ ਹੈ। ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ 'ਚ ਇਸ ਦਾ ਐਲਾਨ ਕਰ ਚੁੱਕੇ ਹਨ ਕਿ ਉਹ ਉੱਤਰ-ਪੂਰਬ ਨੂੰ ਅਫਸਪਾ ਤੋਂ ਮੁਕਤ ਦੇਖਣਾ ਚਾਹੁੰਦੇ ਹਨ। ਨਕਸਲੀ ਸਮੱਸਿਆ 'ਤੇ ਵੀ ਬਹੁਤ ਹੱਦ ਤਕ ਕਾਬੂ ਪਾ ਲਿਆ ਗਿਆ ਹੈ, ਹੁਣ 2024 ਤਕ ਸਮੁੱਚੇ ਹੱਲ ਦੀ ਰਣਨੀਤੀ ਬਣ ਰਹੀ ਹੈ।