ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਹਫਤੇ ਪਹਿਲਾਂ ਕਿਰਾਏ 'ਤੇ ਰਹਿਣ ਆਏ ਪਤੀ- ਪਤਨੀ ਦੀ ਕਮਰੇ 'ਚੋ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਅਮਨ ਕੁਮਾਰ ਤੇ ਆਰਤੀ ਦੇ ਰੂਪ 'ਚ ਹੋਈ ਹੈ । ਪੁਲਿਸ ਨੇ ਦੱਸਿਆ ਕਿ ਆਰਤੀ ਦੀ ਲਾਸ਼ ਜ਼ਮੀਨ 'ਤੇ ਖੂਨ ਨਾਲ ਲਖਪਖ ਪਈ ਹੋਈ ਸੀ ਤੇ ਉਸ ਦੇ ਗਲੇ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ। ਉੱਥੇ ਹੀ ਅਮਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਪਾਈ ਗਈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਅਮਨ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਖ਼ੁਦਕੁਸ਼ੀ ਕਰ ਲਈ ਹੈ ।
ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮਕਾਨ ਮਾਲਕ ਨੇ ਦੱਸਿਆ ਕਿ ਅਮਨ ਤੇ ਉਸ ਦੀ ਪਤਨੀ ਦਾ ਇੱਕ 4 ਮਹੀਨਿਆਂ ਦਾ ਪੁੱਤ ਵੀ ਹੈ। ਇਸ ਮਹੀਨੇ ਦੀ ਹੀ ਉਹ ਉਨ੍ਹਾਂ ਕੋਲ ਆਏ ਸਨ, ਉਨ੍ਹਾਂ ਨੇ ਇੱਥੇ ਕਿਰਾਏ 'ਤੇ ਕਮਰਾ ਲਿਆ ।7 ਦਿਨਾਂ ਤੋਂ ਦੋਵੇ ਕਮਰੇ 'ਚ ਰਹਿ ਰਹੇ ਸਨ। ਬੀਤੀ ਦਿਨੀਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ। ਰਾਤ ਦੇ ਸਮੇ ਬੱਚੇ ਨੂੰ ਦੋਵਾਂ ਕਿਸੇ ਰਿਸ਼ਤੇਦਾਰ ਘਰ ਛੱਡਣ ਚਲੇ ਗਏ, ਜਦੋ ਦੋਵੇ ਵਾਪਸ ਆਏ ਤਾਂ ਕਮਰੇ 'ਚੋ ਬਾਹਰ ਨਹੀਂ ਨਿਕਲੇ ਸਨ। ਅਗਲੇ ਦਿਨ ਜਦੋ ਅਮਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਆਇਆ। ਸ਼ੱਕ ਹੋਣ 'ਤੇ ਖਿੜਕੀ 'ਚੋ ਦੇਖਿਆ ਆਰਤੀ ਦੀ ਲਾਸ਼ ਜ਼ਮੀਨ 'ਤੇ ਪਈ ਹੋਈ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।