ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ 3 ਮਹੀਨੇ ਪਹਿਲਾਂ ਵਿਆਹੀ ਕੁੜੀ ਨਾਲ ਸਹੁਰਾ ਪਰਿਵਾਰ ਨਸ਼ੀਲੀਆਂ ਗੋਲੀਆਂ ਦੇ ਕੇ ਬਲਾਤਕਾਰ ਕਰਦਾ ਰਿਹਾ। ਕੁੜੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਸਹੁਰਾ ਪਰਿਵਾਰ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਕਰਦੇ ਸਨ। ਵਿਆਹੁਤਾ ਦੇ ਬਿਆਨ ਆਧਾਰ ਪੁਲਿਸ ਨੇ ਰਾਮ ਸਿੰਘ ,ਦਿਓਰ ਰਕੇਸ਼ ਸਿੰਘ ਸਮੇਤ ਬਾਕੀ ਸਹੁਰਾ ਪਰਿਵਾਰਿਕ ਮੈਬਰਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਲੁਧਿਆਣਾ ਦੀ ਰਹਿਣ ਵਾਲੀ ਕੁੜੀ ਨੇ ਦੱਸਿਆ ਕਿ ਉਸ ਦਾ ਵਿਆਹ 3 ਮਹੀਨੇ ਪਹਿਲਾਂ ਰਾਜਸਥਾਨ ਦੇ ਹਨੂੰਮਾਨਗੜ੍ਹ 'ਚ ਹੋਇਆ ਸੀ।
ਪੀੜਤਾ ਨੇ ਕਿਹਾ ਦੋਸ਼ੀ ਉਸ ਦੇ ਪਤੀ ਦੀ ਗੈਰ -ਹਾਜ਼ਰੀ 'ਚ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ, ਜਦੋ ਵਿਰੋਧ ਕੀਤਾ ਤਾਂ ਸਹੁਰੇ ਪਰਿਵਾਰ ਦੇ ਮੈਬਰਾਂ ਨੇ ਉਸ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ। ਪੀੜਤਾ ਨੇ ਕਿਹਾ ਨਸ਼ੀਲੀਆਂ ਗੋਲੀਆਂ ਦੇ ਕੇ ਸਹੁਰਾ ਪਰਿਵਾਰ ਨੇ ਵਿਚੋਲੇ ਨਾਲ ਮਿਲ ਕੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ । ਸ਼ਿਕਾਇਤ 'ਚ ਪੀੜਤਾ ਨੇ ਕਿਹਾ ਦੋਸ਼ੀਆਂ ਨੇ ਉਸ ਦੇ ਖਾਤੇ 'ਚੋ 80 ਹਜ਼ਾਰ ਰੁਪਏ ਦੀ ਨਕਦੀ ਕਢਵਾਈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।