by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਾਹੌਰ ਸ਼ਹਿਰ ਵਿੱਚ ਇਕ ਹਿੰਦੂ ਮੰਦਰ ਹੈ ਜੋ ਕਿ ਲਗਭਗ 1200 ਸਾਲ ਪੁਰਾਣਾ ਹੈ। ਇਸ ਨੂੰ ਲੈ ਕੇ ਅੱਜ ਅਦਾਲਤ ਨੇ ਆਦੇਸ਼ ਦਿੱਤੇ ਹੈ। ਅਦਾਲਤ ਨੇ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਕੀਤੇ ਲੋਕ ਤੋਂ ਮੰਦਰ ਨੂੰ ਮੁਕਤ ਕਰਵਾਇਆ ਹੈ ਤੇ ਉਸ ਜਗ੍ਹਾ ਤੇ ਮੰਦਰ ਦੀ ਸ਼ਾਨ ਨੂੰ ਭਾਲ ਕਰਨ ਦੇ ਆਦੇਸ਼ ਦਿੱਤੇ ਹੈ। ਇਸ ਮੰਦਰ ਤੇ ਈਸਾਈ ਸਮੇਤ ਮੁਸਲਿਮ ਪਰਿਵਾਰਾਂ ਦਾ ਕਬਜ਼ਾ ਕੀਤਾ ਹੋਇਆ ਹੈ।
ਈਸਾਈ ਪਰਿਵਾਰ ਇਸ ਮੰਦਰ ਵਿੱਚ 20 ਸਾਲ ਤੋਂ ਸਿਰਫ ਵਾਲਮੀਕਿ ਜਾਤੀ ਦੇ ਹਿੰਦੂਆਂ ਨੂੰ ਪੂਜਾ ਪਾਠ ਕਰਨ ਦੀ ਇਜਾਜ਼ਤ ਦਿੰਦਾ ਸੀ। ਇਸ ਮਾਮਲੇ ਨੂੰ ਲੈ ਕੇ ਇਕ ਹਿੰਦੂ ਪਰਿਵਾਰ ਨੇ 2011 ਵਿੱਚ ਅਦਾਲਤ ਵਿੱਚ ਗੁਹਾਰ ਲਗਾਈ ਕਿ ਇਸ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਵੇ। ਸੁਣਵਾਈ ਤੋਂ ਬਾਅਦ ਅਦਾਲਤ ਨੇ ਇਸ ਮੰਦਰ ਨੂੰ ਹਿੰਦੀ ਪਰਿਵਾਰ ਨੂੰ ਦੇਣ ਦੇ ਹੁਕਮ ਦਿੱਤੇ ਹਨ।