by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਪਰਿਵਾਰ ਵਾਲਿਆਂ ਦੇ ਨਾ ਮੰਨਣ 'ਤੇ ਥਾਣੇ ਪੁੱਜੇ ਪ੍ਰੇਮੀ ਜੋੜੇ ਦੇ ਜ਼ਿੱਦ ਅੱਗੇ ਸਾਰਿਆਂ ਨੂੰ ਝੁਕਣਾ ਪਿਆ। ਥਾਣਾ ਬਾਰਾਦਰੀ 'ਚ ਇਕ ਜੋੜੇ ਦਾ ਵਿਆਹ ਉਸ ਸਮੇਂ ਹੋਇਆ, ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਵਿਆਹ ਲਈ ਰਾਜ਼ੀ ਨਹੀਂ ਹੋਏ। ਲੜਕਾ-ਲੜਕੀ ਨੇ ਇਕ ਸੰਸਥਾ ਰਾਹੀਂ ਥਾਣੇ ਪਹੁੰਚ ਕੇ ਵਿਆਹ ਕਰਵਾ ਲਿਆ। ਲੜਕੇ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਦੇ ਹੱਕ ' ਚ ਨਹੀਂ ਹਨ, ਜਿਸ ਕਾਰਨ ਉਸ ਨੂੰ ਥਾਣੇ ਵਿੱਚ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪਿਆ।