ਸਾਊਦੀ(ਦੇਵ ਇੰਦਰਜੀਤ) : ਕੋਰੋਨਾ ਨਾਲ ਸੰਕ੍ਰਮਿਤ ਦੁਨੀਆਂ 'ਚ ਲੋਕਾਂ ਦੀ ਗਿਣਤੀ 13 ਕਰੋੜ 23 ਲੱਖ 92 ਹਜ਼ਾਰ 359 ਦੇ ਪਾਰ ਪਹੁੰਚ ਰਹੀ ਹੈ। ਕੋਰੋਨਾ ਵਾਇਰਸ ਦੇ ਸਾਊਥ ਅਫ੍ਰੀਕਨ ਸਟ੍ਰੇਨ ਦੇ ਸਾਹਮਣੇ ਆਉਣ ਤੋਂ ਬਾਅਦ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਫਿਲਹਾਲ ਸਾਊਦੀ ਅਰਬ ਨੇ ਮੱਕਾ ਜਾਣ ਵਾਲੇ ਤੀਰਥਯਾਤਰੀਆਂ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ।ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਮੱਕਾ ਦੀ ਤੀਰਥਯਾਤਰਾ ਕਰਨ ਜਾ ਰਹੇ ਤੀਰਥਯਾਤਰੀਆਂ ਨੂੰ ਹੀ ਕੋਰੋਨਾ ਵੈਕਸੀਨ ਲਗਾਈ ਜਾਵੇਗੀ, ਇੱਥੇ ਦੀ ਸਰਕਾਰ ਮੁਤਾਬਿਕ ਹੁਣ ਸਾਲ ਭਰ ਉਮਰਾ ਤੀਰਥਯਾਤਰਾ ਕਰਨ ਵਾਲੇ ਤੀਰਥਯਾਤਰੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲੱਗਣਾ ਜ਼ਰੂਰੀ ਹੋਵੇਗਾ। ਉਮਰਾ ਤੀਰਥਯਾਤਰਾ ਦੀ ਸ਼ੁਰੂਆਤ ਮੁਸਲਮਾਨਾਂ ਦੇ ਪਵਿੱਤਰ ਮਹੀਨੇ ਰਮਜ਼ਾਨ ਨਾਲ ਹੁੰਦੀ ਹੈ।
ਹੱਜ ਤੇ ਉਮਰਾ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਕਿ ਲੋਕਾਂ ਨੂੰ ਤਿੰਨ ਸ਼੍ਰੇਣੀਆਂ 'ਚ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਹੀ ਸੁਰੱਖਿਅਤ ਸਮਝਿਆ ਜਾਵੇਗਾ। ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਦੋਵੇਂ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲ਼ਾਵਾ ਉਹ ਸੁਰੱਖਿਅਤ ਹੋਣਗੇ ਜਿਨ੍ਹਾਂ ਨੂੰ ਘੱਟ ਤੋਂ ਘੱਟ 14 ਦਿਨ ਪਹਿਲਾਂ ਇਕ ਖੁਰਾਕ ਦਿੱਤੀ ਗਈ ਸੀ ਤੇ ਸਭ ਤੋਂ ਅੰਤ 'ਚ ਉਨ੍ਹਾਂ ਨੇ ਜੋ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਕੇ ਉਭਰ ਚੁੱਕੇ ਹਨ। ਮੰਤਰਾਲੇ ਦਾ ਕਹਿਣਾ ਹੈ ਕਿ ਉਮਰਾਹ ਕਰਨ ਦੀ ਇਜਾਜ਼ਤ ਸਿਰਫ ਇਨ੍ਹਾਂ ਲੋਕਾਂ ਨੂੰ ਹੀ ਮਿਲੇਗੀ।