ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 7 ਮਹੀਨੇ ਪਹਿਲਾਂ ਮੋਗਾ ਵਿੱਚ ਵਿਆਹੀ ਸਾਕਸ਼ੀ ਦੀ ਸਹੁਰਿਆਂ ਦੀ ਨਲਾਇਕੀ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਸਾਕਸ਼ੀ ਦੇ ਮਾਪਿਆਂ ਦਾ ਰੋ -ਰੋ ਬੁਰਾ ਹਾਲ ਹੋ ਗਿਆ । ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸਾਡੀ ਧੀ ਬਿਮਾਰ ਸੀ ਪਰ ਇੰਨੀ ਠੰਢ ਹੋਣ ਦੇ ਬਾਵਜੂਦ ਵੀ ਉਸ ਨੂੰ ਕੰਬਲ ਤੱਕ ਨਹੀਂ ਦਿੱਤਾ ਗਿਆ। ਇਥੋਂ ਤੱਕ ਹੀ ਧੀ ਪਾਣੀ ਵੀ ਮੰਗਦੀ ਰਹੀ ਪਰ ਸਹੁਰਿਆਂ ਨੇ ਪਾਣੀ ਦੀ 2 ਬੂੰਦਾਂ ਤੱਕ ਨਹੀ ਦਿੱਤੀਆਂ ।
ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਜਦੋ ਸਾਨੂੰ ਕੁੜੀ ਦੇ ਮਾਮੇ ਦਾ ਫੋਨ ਆਇਆ ਸੀ ਕਿ ਸਾਕਸ਼ੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ। ਜਿਸ ਤੋਂ ਬਾਅਦ ਅਸੀਂ ਕੁੜੀ ਦੇ ਸਹੁਰੇ ਘਰ ਪਹੁੰਚੇ। ਮ੍ਰਿਤਕ ਦੀ ਮਾਂ ਨੇ ਕਿਹਾ ਸਾਡੀ ਧੀ ਨੂੰ ਨਾ ਤਾਂ ਕੋਈ ਗਰਮ ਕੰਬਲ ਦਿੱਤਾ ਸੀ ਨਾ ਪੀਣ ਨੂੰ ਪਾਣੀ। ਪਰਿਵਾਰਿਕ ਮੈਬਰਾਂ ਨੇ ਕਿਹਾ ਅਸੀਂ ਵਿਆਹ ਸਮੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪਰ ਉਨ੍ਹਾਂ ਦੀ ਧੀ ਨੂੰ ਇਨ੍ਹਾਂ ਕੰਬਲ ਤੱਕ ਨਹੀ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।