ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਨਰਸ ਨੇ ਮੋਬਾਈਲ 'ਚ ਗੱਲ ਕਰਦੇ ਹੋਏ ਬੱਚੇ ਦੀ ਗਲਤ ਟੀਕਾ ਲੱਗਾ ਦਿੱਤਾ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਨਰਸ ਵਲੋਂ ਇਹ ਟੀਕਾ ICU ਵਿੱਚ ਇਲਾਜ਼ ਅਧੀਨ ਇੱਕ ਮਰੀਜ਼ ਨੂੰ ਲਗਾਉਣ ਜਾਣਾ ਸੀ ਪਰ ਨਰਸ ਮੋਬਾਈਲ 'ਤੇ ਰੁੱਝੀ ਹੋਈ ਸੀ । ਜਿਸ ਕਾਰਨ ਉਸ ਨੇ ਟੀਕਾ 2 ਸਾਲਾਂ ਬੱਚੇ ਦੇ ਲਗਾ ਦਿੱਤਾ। ਕੁਝ ਸਮੇ ਬਾਅਦ ਬੱਚੇ ਦੀ ਦਰਦਨਾਕ ਮੌਤ ਹੋ ਗਈ । ਗੁੱਸੇ 'ਚ ਆਏ ਪਰਿਵਾਰਿਕ ਮੈਬਰਾਂ ਵਲੋਂ ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਧਰਨੇ ਦੌਰਾਨ ਬੱਚੇ ਦੀ ਇੱਕ ਅੱਖ ਖੁੱਲ੍ਹ ਗਈ । ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੂੰ ਲਗਾ ਬੱਚਾ ਜ਼ਿੰਦਾ ਹੈ। ਉਨ੍ਹਾਂ ਨੇ ਤੁਰੰਤ ਹੀ ਉਸ ਨੂੰ ਹਸਪਤਾਲ ਲਿਆਂਦਾ, ਇੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਬੱਚੇ ਦੀ ਪਛਾਣ ਦਕਸ਼ਪ੍ਰੀਤ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal