ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਵਿਆਹ ਸਮਾਗਮ ਵਿੱਚ ਲਾੜੇ ਦੇ ਪਿਤਾ ਨਾਲ ਇੱਕ ਬੱਚੇ ਨੇ ਵੱਡਾ ਕਾਰਾ ਕਰ ਦਿੱਤਾ। ਦੱਸਿਆ ਜਾ ਰਿਹਾ ਲਾੜੇ ਦੇ ਪਿਤਾ ਦੇ ਕੱਪੜਿਆਂ 'ਤੇ ਇੱਕ ਬੱਚੇ ਨੇ ਦਹੀ ਸੁੱਟ ਦਿੱਤਾ , ਜਦੋ ਵਿਅਕਤੀ ਆਪਣੇ ਕੱਪੜੇ ਸਾਫ਼ ਕਰਨ ਲੱਗਾ ਤਾਂ ਬੱਚਾ ਉਸ ਕੋਲ ਪਿਆ ਕੈਸ਼ ਦਾ ਬੈਗ ਲੈ ਕੇ ਭੱਜ ਗਿਆ ।ਬੱਚੇ ਨੇ ਇਸ ਵਾਰਦਾਤ ਨੂੰ ਇੰਨੀ ਸਫਾਈ ਨਾਲ ਅੰਜਾਮ ਦਿੱਤਾ ਕਿ ਲਾੜੇ ਦੇ ਪਿਤਾ ਨੂੰ ਪਤਾ ਨਹੀ ਲੱਗ ਸਕਿਆ । ਇਸ ਘਟਨਾ ਤੋਂ ਬਾਅਦ ਜਦੋ ਪੈਲੇਸ 'ਚ ਲੱਗੇ CCTV ਚੈੱਕ ਕੀਤੇ ਗਏ ਤਾਂ ਬੱਚਾ ਬੈਗ ਚੁੱਕਦਾ ਹੋਇਆ ਨਜ਼ਰ ਆਇਆ ।ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਟਿਆਲਾ ਦੇ ਪਿੰਡ ਰੋਹਟਾ ਸਾਹਿਬ ਦਾ ਰਹਿਣ ਵਾਲਾ ਹੈ, ਉਸ ਦੇ ਪੁੱਤ ਦਾ ਵਿਆਹ ਸੀ ।ਵਿਆਹ ਸਮਾਗਮ ਦੌਰਾਨ ਇੱਕ ਬੱਚਾ ਉਸ ਦੇ ਕੋਲ ਘੁੰਮਦਾ ਰਿਹਾ, ਕੁਝ ਸਮੇ ਬਾਅਦ ਉਸ ਦੀ ਪੈਂਟ 'ਤੇ ਦਹੀ ਲੱਗਾ ਸੀ ਤਾਂ ਬੱਚੇ ਨੇ ਦੱਸਿਆ ਕਿ ਦਹੀ ਲੱਗਾ ਹੈ । ਉਸ ਨੇ ਸੋਚਿਆ ਵਿਆਹ 'ਚ ਕਿਸੇ ਪਰਿਵਾਰ ਨਾਲ ਹੀ ਬੱਚਾ ਆਇਆ ਹੋਵੇਗਾ। ਦੇਖਦੇ ਹੀ ਦੇਖਦੇ ਬੱਚਾ ਬੈਗ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਿਆ । ਜਦੋ ਉਨ੍ਹਾਂ ਨੇ ਬੈਗ ਚੁੱਕਣਾ ਚਾਹਿਆ ਤਾਂ ਬੈਗ ਗਾਇਬ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।