by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਕਪਾਹ ਦੀ ਖ਼ੇਤੀ ਕਰ ਰਹੇ ਕਿਸਾਨ ਪਹਿਲਾਂ ਹੀ 'ਪਿੰਕ ਬਾਲਵਰਮ' ਦੀ ਸਮੱਸਿਆ ਕਾਰਨ ਪਰੇਸ਼ਾਨ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਕਪਾਹ ਦੇ ਬੀਜਾਂ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਸਾਲ ਵਾਧਾ ਕਰ ਦਿੱਤਾ ਹੈ। ਬੀਜ ਦੇ ਪੈਕੇਟ ਵਿਚ 43 ਰੁਪਏ ਦਾ ਵਾਧਾ ਕਰਦੇ ਹੋਏ ਸਰਕਾਰ ਨੇ ਇਸ ਦੀ ਕੀਮਤ 767 ਰੁਪਏ ਤੋਂ ਵਧਾ ਕੇ 810 ਰੁਪਏ ਕਰ ਦਿੱਤੀ ਹੈ।
ਇਕ ਏਕੜ ਦੇ ਖੇਤ ਵਿਚ ਘੱਟੋ-ਘੱਟ ਤਿੰਨ ਪੈਕੇਜ ਲੱਗਦੇ ਹਨ। ਹੁਣ ਬੀਜਾਂ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਨੇ ਕਿਸਾਨਾਂ ਦੀ ਲਾਗਤ ਵਿਚ ਵਾਧਾ ਕਰ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ ਉੱਤੇ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਕਪਾਹ ਲਈ 6,025 ਰੁਪਏ ਐੱਮ.ਐੱਸ.ਪੀ. ਨਿਰਧਾਰਤ ਕੀਤੀ ਹੈ ਜਦੋਂਕਿ ਨਿੱਜੀ ਕੰਪਨੀਆਂ ਇਸ ਲਈ ਦੁੱਗਣੀ ਕੀਮਤ ਤੱਕ ਦਾ ਭੁਗਤਾਨ ਕਰ ਰਹੀਆਂ ਹਨ।