ਨਿਊਜ਼ ਡੈਸਕ (ਰਿੰਪੀ ਸ਼ਰਮਾ): ਜਾਮਾ ਮਸਜਿਦ 'ਚ ਇੱਕਲੇ ਕੁੜੀਆਂ ਦੇ ਆਉਣ 'ਤੇ ਪਾਬੰਦੀ ਦਾ ਮਾਮਲਾ ਇਕ ਵਾਰ ਫਿਰ ਗਰਮਾ ਗਿਆ ਹੈ। ਕੁਝ ਲੋਕਾਂ ਵਲੋਂ ਇਸ ਫੈਸਲੇ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਪਰ ਕੁਝ ਇਸ ਨੂੰ ਧਾਰਮਿਕ ਸਥਾਨ 'ਤੇ ਔਰਤਾਂ ਨਾਲ ਵਿਤਕਰੇ ਨਾਲ ਜੋੜ ਰਹੇ ਹਨ। ਕਮਿਸ਼ਨ ਦੀ ਚੇਅਰਪਰਸਨ ਰੇਖਾ ਨੇ ਕਿਹਾ ਕਿ ਅਸੀਂ ਇਸ ਮਾਮਲੇ ਦਾ ਖੁਦ ਨੋਟਿਸ ਲੈ ਰਹੇ ਹਾਂ। ਉਨ੍ਹਾਂ ਨੇ ਕਿਹਾ ਇਹ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ । ਜਲਦ ਹੀ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਮਸਜਿਦ ਪ੍ਰਬੰਧਕਾਂ ਨੂੰ ਇਸ ਸਬੰਧੀ ਨੋਟਿਸ ਭੇਜਿਆ ਜਾਵੇਗਾ ।
ਜਾਮਾ ਮਸਜਿਦ ਪ੍ਰਬੰਧਨ ਨੇ ਕਿਹਾ ਕਿ ਔਰਤਾਂ ਦੇ ਦਾਖ਼ਲੇ 'ਤੇ ਪਾਬੰਦੀ ਨਹੀਂ ਹੈ। ਸਿਰਫ ਇਕੱਲੀਆਂ ਕੁੜੀਆਂ ਦੇ ਆਉਣ 'ਤੇ ਪਾਬੰਦੀ ਹੈ ਕਿਉਕਿ ਇਸ ਧਾਰਮਿਕ ਸਥਾਨ 'ਤੇ ਕੁੜੀਆਂ ਅਣਉਚਿਤ ਹਰਕਤਾਂ ਕਰਦੀਆਂ ਹਨ। ਇਸ ਸਭ ਨੂੰ ਰੋਕਣ ਲਈ ਕੁੜੀਆਂ ਦੇ ਆਉਣ 'ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਜਾਮਾ ਮਸਜਿਦ ਪ੍ਰਬੰਧਕਾਂ ਦੇ ਇਸ ਫੈਸਲੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।