ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਦੇ ਭਾਰਤ ਨਗਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਣਪਛਾਤੇ ਵਿਅਕਤੀ ਵਲੋਂ ਮਾਰੂਤੀ ਕਾਰ ਨੂੰ ਅੱਗ ਲਗਾ ਦਿੱਤੀ ਗਈ। ਅੱਗ ਲੱਗਣ ਕਾਰਨ ਕਾਰ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਜਦੋ ਤੱਕ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ , ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਦੇ ਨਾਲ ਹੀ ਕਾਰ ਨੂੰ ਅੱਗ ਲਗਾਉਣ ਵਾਲੀ ਦੋਸ਼ੀ ਦਰਵਾਜ਼ੇ ਲੱਗੇ CCTV 'ਚ ਕੈਦ ਹੋ ਗਈ। ਕਾਰ ਮਾਲਕ ਨੇ ਦੱਸਿਆ ਕਿ ਦੇਰ ਰਾਤ ਉਸ ਨੇ ਕਾਰ ਗੇਟ ਦੇ ਬਾਹਰ ਖੜ੍ਹੀ ਕੀਤੀ ਸੀ, ਉੱਥੇ ਹੀ ਗੁਆਂਢੀਆਂ ਨੇ ਦੱਸਿਆ ਕਿ ਕਾਰ ਨੂੰ ਭਿਆਨਕ ਅੱਗ ਲੱਗ ਗਈ ਹੈ। ਵਾਰਡ ਦੀ ਕੌਂਸਲਰ ਸ਼ਿਵਾਨੀ ਨੇ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਜਦੋ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ,ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ । CCTV 'ਚ ਦੇਖਿਆ ਜਾ ਰਿਹਾ ਕਿ ਇੱਕ ਵਿਅਕਤੀ ਵਲੋਂ ਕਾਰ ਨੂੰ ਅੱਗ ਲਗਾਈ ਜਾ ਰਹੀ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal