by vikramsehajpal
ਵੈੱਬ ਡੈਸਕ (ਸਾਹਿਬ) - ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਦਾ ਛੱਜਾ ਡਿੱਗਣ ਤੋਂ ਬਾਅਦ ਅੱਜ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ ਦੀ ਕੈਨੋਪੀ ਡਿੱਗ ਗਈ। ਇਸ ਹਾਦਸੇ ਵਿਚ ਕੋਈ ਨੁਕਸਾਨ ਨਾ ਹੋਣ ਦੀ ਸੂਚਨਾ ਹੈ।
ਇਸ ਤੋਂ ਪਹਿਲਾਂ 27 ਜੂਨ ਨੂੰ ਜਬਲਪੁਰ ਹਵਾਈ ਅੱਡੇ ’ਤੇ ਵੀ ਕੈਨੋਪੀ ਡਿੱਗ ਗਈ ਸੀ ਜਿਸ ਕਾਰਨ ਇਕ ਕਾਰ ਨੁਕਸਾਨੀ ਗਈ ਸੀ ਜਦਕਿ 28 ਜੂਨ ਨੂੰ ਦਿੱਲੀ ਹਵਾਈ ਅੱਡੇ ’ਤੇ ਹਾਦਸਾ ਵਾਪਰਨ ਕਾਰਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਅੱਠ ਜ਼ਖ਼ਮੀ ਹੋ ਗਏ ਸਨ।