13 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਵਿਚ ਲਗਾਤਾਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਸਾਮਣੇ ਆਇਆ ਹੈ ਜਿਥੇ ਕਿ ਮਕਸੂਦਾਂ ਅਧੀਨ ਪੈਂਦੇ ਪਿੰਡ ਬੁਲੰਦਪੁਰ 'ਚ ਇੱਕ ਔਰਤ ਨੇ ਫਾਹਾ ਲੈ ਲਿਆ। ਫਾਹਾ ਲੈਣ ਦਾ ਕਾਰਨ ਸੁਣ ਤੁਹਾਡੀ ਵੀ ਰੂਹ ਕੰਬ ਉੱਠੇਗੀ।
ਦਰਹਸਲ ਪਿੰਡ ਬੁਲੰਦਪੁਰ ਦੀ ਰਹਿਣ ਵਾਲੀ ਸ਼ਾਲਿਨੀ ਨੇ ਆਪਣੇ ਸਹੁਰੇ ਘਰ ਦੇ ਵਿਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਦਾ ਕਰਨ ਇਹ ਸੀ ਕਿ ਭਰਾ ਨੇ ਭੈਣ ਤੋਂ ਗੁੱਸੇ ਦੇ ਵਿਚ ਰੱਖੜੀ ਨਹੀਂ ਬਣਵਾਈ ਸੀ।
ਦੱਸ ਦਈਏ ਕਿ ਸ਼ਾਲਿਨੀ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾ ਪ੍ਰੇਮ ਵਿਆਹ ਕਰਵਾਇਆ ਸੀ, ਤੇ ਉਸਦਾ ਪਰਿਵਾਰ ਉਸਤੋਂ ਕਾਫੀ ਨਾਰਾਜ਼ ਚਲ ਰਿਹਾ ਸੀ। ਰੱਖੜੀ ਦੇ ਤਿਓਹਾਰ ਤੇ ਉਹ ਆਪਣੇ ਪੇਕੇ ਘਰ ਭਰਾ ਨੂੰ ਰੱਖੜੀ ਬੰਨਣ ਗਈ ਸੀ ਤੇ ਉਸਦੇ ਭਰਾ ਨੇ ਰੱਖਦੀ ਨਹੀਂ ਬਣਵਾਈ। ਇਸ ਤੋਂ ਬਾਅਦ ਗੁੱਸੇ ਦੇ ਵਿਚ ਭੈਣ ਸ਼ਾਲਿਨੀ ਸਹੁਰੇ ਘਰ ਵਾਪਸ ਚਲੀ ਗਈ ਅਤੇ ਉਸਨੇ ਇਹ ਕਦਮ ਚੁੱਕ ਲਿਆ।
ਫਿਲਹਾਲ ਪੁਲਿਸ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।