by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਾਰਾਸ਼ਟਰ ਨੇ ਪੁਣੇ ਸ਼ਹਿਰ ਵਿੱਚ 90 ਦਹਾਕੇ 'ਚ ਬਣੇ ਇਕ ਪੁਰਾਣੇ ਪੁਲ ਨੂੰ ਵਿਸਫੋਰਕ ਨਾਲ ਢਾਹ ਦਿੱਤਾ ਗਿਆ ਹੈ। ਇਸ ਨੂੰ ਢਾਹੁਣ ਦੀ ਅਸਲੀ ਵਜ੍ਹਾ ਆਵਾਜਾਈ ਜਾਮ ਦੀ ਸਮੱਸਿਆ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚਾਂਦਨੀ ਚੋਕ ਇਲਾਕੇ ਵਿੱਚ ਮੁੰਬਈ ਬੇਗਲੁਰੂ ਹਾਈਵੇਅ ਤੇ ਬਣੇ ਪੁਲ ਨੂੰ ਢਾਹ ਦਿੱਤਾ ਗਿਆ ਹੈ। ਇਸ ਵਿੱਚ ਕਰੋਬ 600 ਕਿਲੋਗ੍ਰਾਮ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ ਹੈ । ਚਾਂਦਨੀ ਚੋਕ ਇਲਾਕੇ ਵਿੱਚ ਆਵਾਜਾਈ ਦੀ ਸਮੱਸਿਆ ਰਹਿੰਦੀ ਦੀ ਜਿਸ ਕਾਰਨ ਇਸ ਪੁਲ ਨੂੰ ਢਾਹਿਆ ਗਿਆ ਹੈ ।