ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਵਿਆਹ ਤੋਂ ਕੁਝ ਸਮੇ ਬਾਅਦ ਨੌਜਵਾਨ ਨੇ ਆਪਣੀ ਘਰਵਾਲੀ 'ਤੇ ਲੱਖਾਂ ਰੁਪਏ ਖ਼ਰਚ ਉਸ ਨੂੰ ਕੈਨੇਡਾ ਭੇਜਿਆ ਸੀ। ਜਿਸ ਤੋਂ 1 ਸਾਲ ਬਾਅਦ ਖੁਦ ਗਿਆ ਤਾਂ ਪਤਨੀ ਨੇ ਆਪਣੇ ਕੋਲ ਰੱਖਣ ਤੋਂ ਮਨ੍ਹਾਂ ਕਰ ਦਿੱਤਾ ਤੇ ਤਲਾਕ ਦਾ ਨੋਟਿਸ ਭੇਜ ਕੇ ਉਸ ਦਾ ਵਰਕ ਪਰਮਿਟ ਵਧਣ ਤੋਂ ਰੁਕਵਾ ਦਿੱਤਾ। ਜਿਸ ਤੋਂ ਬਾਅਦ ਪੀੜਤ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਾਰਵਾਈ। ਪੁਲਿਸ ਨੇ ਕਾਰਵਾਈ ਕਰਕੇ ਕੁੜੀ ਤੇ ਉਸ ਦੇ ਪਰਿਵਾਰਿਕ ਮੈਬਰਾਂ ਖ਼ਿਲਾਫ਼ ਠੱਗੀ ਦਾ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਅਧਿਕਾਰੀ ਰਵਿੰਦਰ ਨੇ ਕਿਹਾ ਕਿ ਦੋਸ਼ੀਆਂ ਦੀ ਪਛਾਣ ਕੁੜੀ ਨਵਨੀਤ ਕੌਰ ਤੇ ਉਸ ਦੇ ਪਿਤਾ ਰਾਮ ਸਿੰਘ ਵਾਸੀ ਤਰਨਤਾਰਨ ਦੇ ਰੂਪ 'ਚ ਹੋਈ ਹੈ ।
ਪੁਲਿਸ ਨੂੰ ਪਿਛਲੇ ਦਿਨੀਂ ਸ਼ਿਕਾਇਤ 'ਚ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤ ਕਰਨ ਦਾ ਵਿਆਹ ਦੋਸ਼ੀ ਨਵਨੀਤ ਕੌਰ ਨਾਲ ਕੀਤਾ ਸੀ ।ਜਿਸ ਤੋਂ ਬਾਅਦ ਮੇਰੇ ਪੁੱਤ ਨੇ ਸਾਰੇ ਪੈਸੇ ਖ਼ਰਚ ਕਰਕੇ ਉਸ ਨੂੰ ਕੈਨੇਡਾ ਭੇਜਿਆ ,ਉੱਥੇ ਜਾ ਕੇ ਉਸ ਨੇ ਪੁੱਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਦੋ ਸਾਲ ਬਾਅਦ ਉਸ ਦਾ ਪੁੱਤ ਕੈਨੇਡਾ ਗਿਆ ਤਾਂ ਉਸ ਨੂੰ ਆਪਣੇ ਕੋਲ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਪੈਸਿਆਂ ਦੀ ਮੰਗ ਕੀਤੀ ।ਹਾਲਾਂਕਿ ਕੁੜੀ ਨੇ ਅਦਾਲਤ ਰਾਹੀਂ ਪੁੱਤ ਨੂੰ ਤਲਾਕ ਨੋਟਿਸ ਵੀ ਭੇਜਿਆ ਹੈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।