ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਨਪੁਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ,ਜਿਥੇ ਪਿਛਲੇ ਸਾਲ ਮਰ ਚੁੱਕੇ ਵਿਅਕਤੀ ਦੀ ਲਾਸ਼ ਨੂੰ ਪਰਿਵਾਰਿਕ ਮੈਬਰਾਂ ਨੇ ਕੌਮਾ ਵਿੱਚ ਸਮਝ ਕੇ 1 ਸਾਲ ਤੱਕ ਘਰ ਹੀ ਰੱਖਿਆ ਹੈ। ਮ੍ਰਿਤਕ ਦੀ ਪਛਾਣ ਇਨਕਮ ਟੈਕਸ ਵਿਭਾਗ ਦਾ ਕੰਮ ਕਰਨ ਵਾਲਾ ਵਿਮਲੇਸ਼ ਦੇ ਰੂਪ ਵਿੱਚ ਹੋਈ ਹੈ। ਇਸ ਘਟਨਾ ਦਾ ਉਸ ਸਮੇ ਪਤਾ ਲੱਗਾ ਜਦੋ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨ ਲਈ ਵਿਅਕਤੀ ਦੇ ਘਰ ਪਹੁੰਚੇ। ਉਨ੍ਹਾਂ ਨੇ ਦੇਖਿਆ ਉਥੇ ਮ੍ਰਿਤਕ ਦੀ ਲਾਸ਼ ਪਈ ਹੋਈ ਸੀ । ਚੀਫ ਮੈਡੀਕਲ ਅਫਸਰ ਨੇ ਦੱਸਿਆ ਕਿ ਵਿਮਲੇਸ਼ ਦੀ ਪਿਛਲੇ ਸਾਲ ਹੀ ਮੌਤ ਹੋ ਗਈ ਸੀ ਪਰ ਪਰਿਵਾਰਿਕ ਮੈਬਰ ਨੂੰ ਲੱਗਦਾ ਸੀ ਕਿ ਵਿਮਲੇਸ਼ ਕੌਮਾ ਵਿੱਚ ਹੈ। ਇਸ ਕਾਰਨ ਪਰਿਵਾਰਿਕ ਮੈਬਰ ਵਿਮਲੇਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਾ ਚਾਹੁੰਦੇ ਸੀ । ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਬਾਰੇ ਮੈਨੂੰ ਇਨਕਮ ਟੈਕਸ ਅਧਿਕਾਰੀਆਂ ਨੇ ਸੂਚਨਾ ਦਿੱਤੀ ਸੀ ।
ਜਦੋ ਜਾਂਚ ਅਧਿਕਾਰੀ ਮੈਡੀਕਲ ਟੀਮ ਨਾਲ ਉਨ੍ਹਾਂ ਦੇ ਘਰ ਪਹੁੰਚੇ ਤਾਂ ਪਰਿਵਾਰਿਕ ਮੈਬਰ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਵਿਮਲੇਸ਼ ਕੌਮਾ ਵਿੱਚ ਹੈ ਤੇ ਜਿਊਂਦਾ ਹੈ। ਕਾਫੀ ਸਮਝਾਉਣ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਲਾਸ਼ ਹਸਪਤਾਲ ਲਿਜਾਉਣ ਦੀ ਇਜਾਜ਼ਤ ਦਿੱਤੀ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਲਈ 3 ਮੈਬਰੀ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਿਮਲੇਸ਼ ਦੀ ਪਤਨੀ ਸਵੇਰੇ ਲਾਸ਼ ਤੇ ਗੰਗਾਜਲ ਛਿੜਕਦੀ ਸੀ ਕਿਉਕਿ ਉਸ ਨੂੰ ਉਮੀਦ ਸੀ ਕਿ ਉਹ ਕੌਮਾਂ ਤੋਂ ਬਾਹਰ ਆ ਸਕਦਾ ਹੈ । ਅਧਿਕਾਰੀ ਨੇ ਦੱਸਿਆ ਕਿ ਪਰਿਵਾਰਿਕ ਮੈਬਰਾਂ ਨੇ ਆਪਣੇ ਗੁਆਂਢੀਆਂ ਨੂੰ ਦੱਸਿਆ ਕਿ ਵਿਮਲੇਸ਼ ਕੌਮਾ ਵਿੱਚ ਹੈ। ਪਰਿਵਾਰਿਕ ਮੈਬਰਾਂ ਵਲੋਂ ਲਾਸ਼ ਨੂੰ ਆਕਸੀਜਨ ਸਿਲੰਡਰ ਵੀ ਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਲਾਸ਼ ਪੂਰੀ ਤਰਾਂ ਸੜੀ ਚੁੱਕੀ ਸੀ।