ਕੇਨਰਾ ਬੈਂਕ ਦੇ ਏਜੀਐੱਮ ਪੁੱਤਰ ਦੀ ਲਾਸ਼ ਬਿਆਸ ਦਰਿਆ ਤੋਂ ਬਰਾਮਦ

by

ਅੰਮ੍ਰਿਤਸਰ : ਕੇਨਰਾ ਬੈਂਕ ਦੇ ਏਜੀਐੱਮ ਅਰਵਿੰਦਰ ਕੁਮਾਰ ਦੇ ਪੁੱਤਰ ਰੋਹਨ (17) ਦੀ ਲਾਸ਼ ਬਿਆਸ ਦਰਿਆ ਤੋਂ ਬਰਾਮਦ ਕੀਤੀ ਗਈ ਹੈ। ਰੋਹਨ ਸੋਮਵਾਰ ਸਵੇਰ ਤੋਂ ਹੀ ਘਰੋਂ ਲਾਪਤਾ ਸੀ। ਉਸ ਦੀ ਐਕਟਿਵਾ ਵੀ ਪੁਲਿਸ ਨੇ ਬਿਆਸ ਪੁਲ਼ ਨੇੜਿਓਂ ਬਰਾਮਦ ਕੀਤੀ ਹੈ।

ਅੰਮ੍ਰਿਤਸਰ ਦੀ ਪੁਲਿਸ ਸੋਮਵਾਰ ਦੁਪਹਿਰ ਤੋਂ ਹੀ ਰੋਹਨ ਦੀ ਭਾਲ ਲਈ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਵਿਚ ਸੀ। ਰੋਹਨ ਡੀਏਵੀ ਸਕੂਲ ਵਿਚ ਪੜ੍ਹ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਰੋਹਨ 'ਤੇ ਪੜ੍ਹਾਈ ਦਾ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਦਬਾਅ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬਾਬਾ ਬਕਾਲਾ ਸਿਵਲ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।