by jaskamal
ਨਿਊਜ਼ ਡੈਸਕ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਰਿਹਾਇਸ਼ਾਂ ਲਾਗੇ ਰਜਿੰਦਰਾ ਪਾਰਕ 'ਚੋਂ ਬੁੱਧਵਾਰ ਨੂੰ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ 'ਚ ਬਰਾਮਦ ਹੋਈ ਹੈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਉਸ ਨੂੰ ਜੀਐੱਮਐੱਸਐੱਚ-16 ਵਿਚ ਦਾਖ਼ਲ ਕਰਵਾਇਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਮ੍ਰਿਤਕ ਨੌਜਵਾਨ ਦੇ ਲਾਗੇ ਹਰਿਆਣਾ ਨੰਬਰ ਦਾ ਮੋਟਰਸਾਈਕਲ ਮਿਲਿਆ ਹੈ।
ਹਾਲਾਂਕਿ ਦੇਰ ਰਾਤ ਖ਼ਬਰ ਲਿਖੇ ਜਾਣ ਤਕ ਸੈਕਟਰ-3 ਥਾਣਾ ਦੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਬਾਰੇ ਖ਼ਦਸ਼ਾ ਜ਼ਾਹਰ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਨੂੰ ਬੁੱਧਵਾਰ ਸਵੇਰੇ ਸੂਚਨਾ ਮਿਲੀ ਕਿ ਰਜਿੰਦਰਾ ਪਾਰਕ 'ਚ ਨੌਜਵਾਨ ਬੇਸੁੱਧ ਹਾਲਤ ਵਿਚ ਪਿਆ ਹੈ। ਇਸ ਮਗਰੋਂ ਪੁਲਿਸ ਪੁੱਜੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਜ਼ਮੀਨ 'ਤੇ ਡਿੱਗੇ ਨੌਜਵਾਨ ਲਾਗੇ ਨੀਲੇ ਰੰਗ ਦੀ ਬਾਈਕ ਖੜ੍ਹੀ ਮਿਲੀ ਹੈ। ਪੁਲਿਸ ਬਾਈਕ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਮ੍ਰਿਤਕ ਦੀ ਸ਼ਨਾਖ਼ਤ ਕਰਨ ਦੇ ਯਤਨਾਂ ਵਿਚ ਹੈ।