by mediateam
ਉਨਟਾਰੀਓ (ਐਨ.ਆਰ.ਆਈ. ਮੀਡਿਆ) :ਬੀਤੇ ਕੁਝ ਦਿਨੀ ਪਹਿਲਾ ਹੀ ਕੈਲੀਫੋਰਨੀਆ ਦੇ ਜੰਗਲਾਂ ਦੇ ਵਿਚ ਵਿਚ ਭਿਆਨਕ ਅੱਗ ਲੱਗੀ ਸੀ ਓਥੇ ਹੀ ਹੁਣ ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਲਈ ਬੱਚਿਆਂ ਦਾ ਲਿੰਗ ਦੱਸਣ ਦੇ ਯੰਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਮਰੀਕੀ ਜੰਗਲ ਸੇਵਾ ਅਨੁਸਾਰ ਇਸ ਸਾਲ ਕੈਲੀਫੋਰਨੀਆ ਵਿਚ 20 ਲੱਖ ਏਕੜ ਵਿਚ ਫੈਲੇ ਜੰਗਲ ਅੱਗ ਦੀ ਭੇਟ ਚੜ੍ਹ ਗਏ ਹਨ ਅਤੇ ਅੱਗੇ ਵੀ ਇਨ੍ਹਾਂ ਦੇ ਨਸ਼ਟ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਟੀਮ ਦੇ 14 ਹਜ਼ਾਰ ਮੈਂਬਰ ਸੰਘਰਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਇਹ ਅੱਗ ਸ਼ਨਿਚਰਵਾਰ ਸਵੇਰੇ ਐੱਲ ਰੈਂਚ ਡੋਰੈਡੋ ਪਾਰਕ ਤੋਂ ਸ਼ੁਰੂ ਹੋਈ ਸੀ।