ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਨਪੁਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਭਾਜਪਾ ਆਗੂ ਦੀ ਪਤਨੀ ਨੇ ਉਸ ਦਾ ਕੁਟਾਪਾ ਚਾੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਆਗੂ ਇਕ ਮਹਿਲਾ ਨਾਲ ਕਾਰ ਵਿੱਚ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਮੋਹਿਤ ਸੋਨਕਰ ਨਾਮ ਦੇ ਇਸ ਭਾਜਪਾ ਨੇਤਾ ਦੀ ਸੋਸ਼ਲ ਮੀਡਿਆ 'ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ 2 ਔਰਤਾਂ ਤੇ 2ਪੁਰਸ਼ ਭਾਜਪਾ ਨੇਗਾ ਦੀ ਬੁਰੀ ਤਰਾਂ ਕੁੱਟਮਾਰ ਕਰ ਰਹੇ ਹਨ।
ਭਾਜਪਾ ਨੇਤਾ ਦੀ ਪਤਨੀ ਨੇ ਕਿਹਾ ਕਿ ਉਹ ਕਈ ਦਿਨਾਂ ਤੋਂ ਆਪਣੇ ਪਤੀ ਨੂੰ ਸਮਝ ਰਹੀ ਸੀ ਪਰ ਉਸ ਨੇ ਪਾਣੀ ਪਤੀ ਨੂੰ ਫਿਰ ਇਕ ਔਰਤ ਨਾ ਕਾਰ ਵਿੱਚ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਸੀ। ਫਿਰ ਉਸ ਨੇ ਆਪਣੇ ਪਰਿਵਾਰਿਕ ਮੈਬਰਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਸੀ। ਭਾਜਪਾ ਆਗੂ ਦੀ ਪਤਨੀ ਨੇ ਇਸ ਮਾਮਲੇ ਨੂੰ ਲੈ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦਾ ਉਸ ਮਹਿਲਾ ਨਾਲ ਕਈ ਮਹੀਨਿਆਂ ਤੋਂ ਨਾਜਾਇਜ਼ ਸਬੰਧ ਹਨ।ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।