ਚਰਚਿਤ ਕਾਮੇਡੀ ਸ਼ੋ ‘ਬਿੱਗ ਬੈਂਗ ਥਿਊਰੀ’ 12 ਸਾਲ ਚੱਲਣ ਤੋਂ ਬਾਅਦ ਹੋਇਆ ਬੰਦ

by

ਮੀਡੀਆ ਡੈਸਕ ,18 ਮਈ ( NRI MEDIA )

ਅਮਰੀਕਾ ਦਾ ਚਰਚਿਤ ਕਾਮੇਡੀ ਸ਼ੋ 'ਬਿੱਗ ਬੈਂਗ ਥਿਊਰੀ' 12 ਸਾਲ ਚੱਲਣ ਤੋਂ ਬਾਅਦ ਅਖੀਰ ਵੀਰਵਾਰ ਨੂੰ ਖਤਮ ਹੋ ਗਿਆ , ਇਹ ਸ਼ੋ ਦੀ ਕਹਾਣੀ ਚਾਰ ਸ਼ਾਨਦਾਰ ਪਰ ਸਮਾਜਿਕ ਤੌਰ ਤੇ ਅਢੁਕਵੇਂ ਵਿਗਿਆਨੀਆਂ ਬਾਰੇ ਹੈ।ਇਹ ਸ਼ੋ 2007 ਵਿਚ ਸ਼ੁਰੂ ਹੋਇਆ ਸੀ ਅਤੇ ਉਦੋਂ ਤੋ ਲੈ ਕੇ ਹੁਣ ਤਕ ਇਹ 10 ਐਮੀ ਐਵਾਰਡਸ ਜਿੱਤ ਚੁੱਕਾ ਹੈ ਜਿਸ ਵਿਚੋਂ 4 ਐਵਾਰਡ ਅਜੀਬ ਸਿਧਾਂਤਿਕ ਭੌਤਿਕ ਵਿਗਿਆਨੀ ਸ਼ੇਲਡਨ ਕੂਪਰ ਦੀ ਭੂਮਿਕਾ ਨਿਭਾਉਣ ਵਾਲੇ ਜਿਮ ਪਰਸਨਸ ਨੂੰ ਮਿਲੇ ਸਨ।


ਪਿਛਲੇ 7 ਸਾਲਾਂ ਤੋਂ ਇਹ ਸ਼ੋ 20 ਮਿਲੀਅਨ ਦਰਸ਼ਕਾਂ ਦੀ ਗਿਣਤੀ ਨਾਲ ਨੰਬਰ ਇੱਕ ਕਾਮੇਡੀ ਸ਼ੋ ਰਿਹਾ ਹੈ।ਇਸਦੇ ਪ੍ਰਸ਼ੰਸਕ ਫਰਾਂਸ ਅਤੇ ਰੂਸ ਵਰਗੇ ਦੇਸ਼ਾ ਵਿਚ ਵੀ ਹਨ , ਵੀਰਵਾਰ ਨੂੰ ਪ੍ਰਸਾਰਿਤ ਹੋਇਆ ਆਖਰੀ ਏਪਿਸੋਡ ਭਾਕੁਵ ਕਰਨ ਵਾਲਾ ਸੀ ਅਤੇ ਇਸਨੂੰ ਉਸ ਤਰ੍ਹਾਂ ਦਾ ਹੀ ਐਂਡ ਦਿੱਤਾ ਗਿਆ ਜਿਵੇਂ ਦਰਸ਼ਕਾਂ ਨੂੰ ਉਮੀਦ ਸੀ , ਸ਼ੋ ਦੇ ਅਖੀਰ ਵਿਚ ਸ਼ੈਲਡਨ ਅਤੇ ਐਮੀ ਦੋਵਾਂ ਨੇ ਉਹਨਾਂ ਦੇ ਨੋਬਲ ਪੁਰਸਕਾਰ ਜਿੱਤ ਲਏ, ਪੈਨੀ ਗਰਭਵਤੀ ਹੋ ਜਾਂਦੀ ਹੈ ਅਤੇ ਐਮੀ ਨੂੰ ਵੀ ਨਵੀਂ ਤਬਦੀਲੀ ਮਿਲ ਜਾਂਦੀ ਹੈ , ਸ਼ੈਲਡਨ ਆਪਣੇ ਲੰਬੇ ਸਮੇਂ ਦੇ ਦੋਸਤਾਂ ਕੋਲੋ ਮਾਫ਼ੀ ਮੰਗਦੇ ਹੋਏ ਕਹਿੰਦਾ ਹੈ ਕਿ," ਉਹ ਓਨਾ ਦਾ ਉਸ ਤਰਾ ਦਾ ਦੋਸਤ ਨਹੀਂ ਹੈ ਜਿੱਦਾ ਦੇ ਦੋਸਤ ਦੇ ਉਹ ਹੱਕਦਾਰ ਹਨ ,ਸ਼ੋ ਵਿਚ ਦਿਖਾਈ ਗਈ 12 ਸਾਲ ਤੋ ਖਰਾਬੀ ਵਾਲੀ ਲਿਫਟ ਵੀ ਅਖੀਰ ਵਿਚ ਠੀਕ ਹੋ ਜਾਂਦੀ ਹੈ।

ਟਵਿੱਟਰ ਤੇ ਵੋਘਨ ਰਾਮਡਨ ਨੇ ਲਿਖਿਆ ਕਿ, ਸ਼ੈਲਡਨ ਦੀ ਸ਼ਾਨਦਾਰ ਸਪੀਚ ਤੋ ਬਾਅਦ ਮੈਂ ਇਕੋ ਸਮੇਂ ਹੱਸ ਰਿਹਾ ਸੀ ਅਤੇ ਰੋ ਰਿਹਾ ਸੀ।""ਦ ਬਿੱਗ ਬੈਂਗ ਥਿਊਰੀ" ਨੇ ਇਸਦੇ ਪੌਪ ਸੰਸਕ੍ਰਿਤੀ ਦੇ ਮੂਲ ਨੂੰ ਪਾਰ ਕੀਤਾ ਹੈ , ਸ਼ੋ ਦੇ ਦੌਰਾਨ ਸ਼ੈਲਡਨ ਵਲੋਂ ਹਰ ਮਜ਼ਾਕ ਅਤੇ ਸ਼ਰਾਰਤ ਤੋਂ ਬਾਅਦ ਇਸਤੇਮਾਲ ਕੀਤੇ ਜਾਣ ਵਾਲੇ ਤਕੀਆ ਕਲਾਮ "ਬਜ਼ਿੰਗਾ" ਨੇ ਬ੍ਰਾਜ਼ੀਲ ਵਿਚ ਮਿਲਣ ਵਾਲੀ ਮਧੂਮੱਖੀ ਪ੍ਰਜਾਤੀ ਅਤੇ ਆਸਟ੍ਰੇਲੀਆ ਵਿੱਚ ਮਿਲਣ ਵਾਲੀ ਜੈਲੀ ਫਿਸ਼ ਦੇ ਨਾਮ ਨੂੰ ਪ੍ਰੇਰਿਤ ਕੀਤਾ ਹੈ।

ਇੰਨੇ ਸਾਲਾਂ ਦੌਰਾਨ ਸ਼ੋ ਵਿਚ ਬ੍ਰਿਟਿਸ਼ ਸਿੱਧਾਂਤਿਤ ਭੌਤਿਕ ਵਿਗਿਆਨੀ ਸਟੀਫਨ ਹੋਸਟਿੰਗ, ਟੈਸਲਾ ਦੇ ਚੀਫ ਐਗਜ਼ੀਕਿਊਟਿਵ ਐਲਨ ਮਸਕ, ਐਪਲ ਦੇ ਸਹਿ ਸੰਸਥਾਪਕ ਸਟੀਵ ਵੋਜ਼ਨਿਯਕ, ਐਸਟਰੋਨੋਟ ਬਕ ਅਡਰਿਨ ਅਤੇ ਮਾਰਵਲ ਕੌਮਿਕ  ਦੇ ਲੇਜੇਂਡ  ਸਟੈਨਲੀ ਵਰਗੇ ਉੱਘੇ ਸ਼ਖਸ਼ੀਅਤਾ ਵੀ ਸ਼ੋ ਵਿਚ ਆਈਆਂ ਸਨ।