ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲਗਾਤਾਰ ਹੀ ਗੁੰਡਾਗਰਦੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਿਹਾ ਹਨ ਹੁਣ ਨਾਭਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪੰਜਾਬ ਪੁਲਿਸ ਦੇ ਇਕ ਕਾਂਸਟੇਬਲ ਅਨਿਲ ਪਾਲ 'ਤੇ 5 ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਪਟਿਆਲਾ ਤੋਂ ਆਪਣੀ ਡਿਊਟੀ ਕਰਕੇ ਨਾਭਾ ਆਪਣੇ ਘਰ ਵਾਪਸ ਆ ਰਿਹਾ ਹੈ ਜਦੋ ਉਹ ਰਸਤੇ ਵਿੱਚ ਸਾਮਾਨ ਲੈਣ ਲਈ ਰੁਕਿਆ।
ਉਸ ਦੌਰਾਨ ਹੀ ਕੁਝ ਮੁੰਡਿਆਂ ਨੂੰ ਪਰਾਂ ਹੋਣ ਲਈ ਕਿਹਾ ਤਾਂ ਉਨ੍ਹਾਂ ਵਲੋਂ ਪੁਲਿਸ ਕਾਂਸਟੇਬਲ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਜਖ਼ਮੀ ਹੋ ਗਏ । ਕਾਂਸਟੇਬਲ ਅਨਿਲ ਪਾਲ ਨੇ ਕਿਹਾ ਕਿ ਮੈ ਆਪਣੀ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ । ਇਸ ਦੌਰਾਨ ਹੀ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਪਿੱਛੋਂ ਉਸ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ । ਫਿਲਹਾਲ ਪੁਲਿਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ ।