by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕਲਾਕਾਰ ਦੀ ਡਾਂਸ ਕਰਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸੋਸ਼ਲ ਮੀਡਿਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਇਕ ਨੌਜਵਾਨ ਭਗਵਤੀ ਜਾਗਰਣ ਦੌਰਾਨ ਪਾਰਵਤੀ ਬਣ ਕੇ ਡਾਂਸ ਕਰ ਰਿਹਾ ਸੀ। ਜਿਸ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।
ਇਸ ਦੀ ਪਛਾਣ ਯੋਗੇਸ਼ ਗੁਪਤਾ ਦੇ ਰੂਪ ਵਿੱਚ ਹੋਈ ਹੈ ਜਦੋ ਡਾਂਸ ਕਰਦੇ ਯੋਗੇਸ਼ ਗੁਪਤਾ ਇਕਦਮ ਡਿੱਗ ਗਿਆ ਤਾਂ ਸਾਰੇ ਲੋਕ ਤਾੜੀਆਂ ਮਾਰਨ ਲੱਗ ਗਏ ਪਰ ਜਦੋ ਸ਼ਿਵ ਦਾ ਕਿਰਦਾਰ ਕਰ ਰਹੇ ਨੌਜਵਾਨ ਦੇ ਸਟੇਜ ਤੇ ਪਹੁੰਚ ਕੇ ਦੇਖਿਆ ਤਾਂ ਉਹ ਉਠਿਆ ਨਹੀਂ ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ।