ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਉਮੇਸ਼ ਪਾਲ ਕਤਲ ਮਾਮਲੇ ਦੇ ਮੁੱਖ ਦੋਸ਼ੀ ਅਤੀਕ ਤੇ ਅਸ਼ਰਫ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਜਦੋ ਪੁਲਿਸ ਟੀਮ ਭਾਰੀ ਸੁਰੱਖਿਆ ਵਿਚਾਲੇ ਦੋਵਾਂ ਨੂੰ ਮੈਡੀਕਲ ਕਰਵਾ ਕੇ ਵਾਪਸ ਲਿਜਾ ਰਹੀ ਸੀ ।ਇਸ ਦੌਰਾਨ ਦੋਵੇ ਦੋਸ਼ੀ ਮੀਡੀਆ ਨਾਲ ਗੱਲਬਾਤ ਕਰਨ ਲੱਗ ਪਏ। ਦੇਖਦੇ ਹੀ ਦੇਖਦੇ ਪੱਤਰਕਾਰਾਂ ਦੇ ਭੇਸ 'ਚ ਆਏ 3 ਵਿਅਕਤੀਆਂ ਨੇ ਦੋਵਾਂ ਦਾ ਗੋਲੀਆਂ ਨਾਲ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅਤੀਕ ਤੇ ਅਸ਼ਰਫ਼ ਦਾ ਕਤਲ ਕਰਨ ਵਾਲਾ ਮੁੱਖ ਦੋਸ਼ੀ ਮੋਹਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਕਾਫੀ ਪ੍ਰਭਾਵਿਤ ਸੀ ਤੇ ਉਹ ਸੁੰਦਰ ਭਾਟੀ ਨਾਲ ਕਾਫੀ ਸਮੇ ਤੱਕ ਜੇਲ੍ਹ ਵਿੱਚ ਬੰਦ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਤਲ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਤਿੰਨਾਂ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਕਈ ਕਹਾਣੀਆਂ ਬਣਾਇਆ ਪਰ ਪੁਲਿਸ ਵਲੋਂ ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਮੋਹਿਤ ਨੇ ਬਿਆਨ ਦਿੱਤਾ ਕਿ ਸੁੰਦਰ ਭਾਟੀ ਗੈਂਗ ਦੇ ਸੰਪਰਕ 'ਚ ਰਹਿਣ ਦੌਰਾਨ ਉਸ ਦੀ ਦੋਸਤੀ ਮੇਰਠ ਦੇ ਰਹਿਣ ਵਾਲੇ ਸੋਢੀ ਨਾਮ ਦੇ ਦੋਸ਼ੀ ਨਾਲ ਹੋਈ ਸੀ। ਪੁਲਿਸ ਵਲੋਂ ਹੁਣ ਸ਼ੂਟਰ ਲਵਲੇਸ਼ ,ਮੋਹਿਤ ਤੇ ਅਰੁਣ ਨਾਲ ਸਬੰਧਿਤ ਸਬੂਤ ਇਕੱਠੇ ਕੀਤੇ ਜਾ ਰਹੇ ਹਨ ।
by jaskamal