ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਏਅਰ ਹੋਸਟੈੱਸ ਦਾ ਕੋਰਸ ਕਰਵਾਉਣ ਲਈ ਖੋਲ੍ਹੀ ਅਕੈਡਮੀ ਮਾਮਲੇ 'ਚ ਪੁਲਿਸ ਨੇ ਅਕੈਡਮੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਕੋਲੋਂ ਪੁੱਛਗਿੱਛ ਦੌਰਾਨ ਕਈ ਵੱਡੇ ਖ਼ੁਲਾਸੇ ਹੋਏ ਹਨ। ਦੱਸਿਆ ਜਾ ਰਿਹਾ 4 ਮਹੀਨੇ ਪਹਿਲਾਂ ਖੁੱਲ੍ਹੀ ਇਸ ਅਕੈਡਮੀ ਵਿੱਚ ਕੋਰਸ ਕਰਨ ਵਾਲਿਆਂ 2 ਕੁੜੀਆਂ ਨੇ ਛੇੜਛਾੜ ਤੇ ਮਾੜੇ ਸਲੂਕ ਬਾਰੇ ਸ਼ਿਕਾਇਤ ਦਿੱਤੀ ਸੀ । ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਇਸ ਮਾਮਲੇ 'ਚ ਹਾਲੇ ਹੋਰ ਵੀ ਸ਼ਿਕਾਇਤਾਂ ਆ ਸਕਦੀਆਂ ਹਨ ।
ਜ਼ਿਕਰਯੋਗ ਹੈ ਕਿ ਧਾਲੀਵਾਲ 'ਚ 4 ਮਹੀਨੇ ਪਹਿਲਾਂ ਮਨਪ੍ਰੀਤ ਸਿੰਘ ਨੇ ਏਵੀਏਸ਼ਨ ਐਲਐਲਪੀ ਏਅਰ ਹੋਸਟੈੱਸ ਅਕੈਡਮੀ ਚਲਾਈ ਸੀ। ਇਸ 'ਚ ਕੋਰਸ ਕਰਨ ਲਈ ਕਈ ਕੁੜੀਆਂ ਮੁੰਡਿਆਂ ਨੇ ਦਾਖ਼ਲਾ ਲਿਆ ਸੀ। ਪੁਲਿਸ ਅਧਿਕਾਰੀ ਆਤਿਸ਼ ਨੇ ਕਿਹਾ ਕਿ ਅਕੈਡਮੀ 'ਚ 3 ਦੁਕਾਨਾਂ ਸਨ । ਅੰਦਰ ਹਵਾਈ ਜਹਾਜ਼ ਦਾ ਢਾਂਚਾ ਬਣਾਇਆ ਹੋਇਆ ਸੀ। ਨਾਲ ਹੀ ਅਕੈਡਮੀ ਦੇ ਉਪਰ ਕਮਰੇ ਵੀ ਬਣੇ ਹੋਏ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਕੋਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ।