by mediateam
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਉੱਤਰਾਖੰਡ ਵਿਧਾਨ ਸਭਾ 'ਚ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਅਸੀਂ ਉੱਤਰਾਖੰਡ 'ਚ ਸਰਵੇਖਣ ਕਰਵਾਇਆ, ਉਸ 'ਚ 62 ਫੀਸਦ ਲੋਕਾਂ ਨੇ ਕਿਹਾ ਕਿ ਸਾਨੂੰ ਉੱਤਰਾਖੰਡ 'ਚ ਚੋਣ ਲੜਨੀ ਚਾਹੀਦੀ ਹੈ। ਇਸ ਤੋਂ ਬਾਅਦ ਅਸੀਂ ਤੈਅ ਕੀਤਾ ਕਿ ਆਮ ਆਦਮੀ ਪਾਰਟੀ ਉੱਤਰਾਖੰਡ 'ਚ ਚੋਣ ਲੜੇਗੀ। ਉਤਰਾਖੰਡ 'ਚ ਰੋਜ਼ਗਾਰ, ਸਿੱਖਿਆ ਅਤੇ ਸਿਹਤ ਪ੍ਰਮੁੱਖ ਮੁੱਦੇ ਹਨ।
ਇਸਦੇ ਨਾਲ ਹੀ ਕੇਜਰੀਵਾਲ ਨੇ ਉਸ ਪ੍ਰੈੱਸ ਕਾਨਫਰੰਸ 'ਚ ਕਿਹਾ ਕਾਂਗਰਸ ਤੇ ਬੀਜੇਪੀ ਤੋਂ ਲੋਕਾਂ ਦੀ ਉਮੀਦ ਖਤਮ ਹੋ ਚੁੱਕੀ ਹੈ। ਹੁਣ ਲੋਕਾਂ ਨੂੰ ਆਮ ਆਦਮੀ ਪਾਰਟੀ ਉਮੀਦ ਹੈ। ਉੱਤਰਾਖੰਡ 'ਚ ਫਰਵਰੀ' 2022 'ਚ ਜੋ ਵਿਧਾਨ ਸਭਾ ਚੋਣ ਹੋਵੇਗੀ ਉਸ 'ਤੇ ਆਮ ਆਦਮੀ ਪਾਰਟੀ ਚੋਣ ਲੜੇਗੀ।