ਟੈਸਟ ਮੈਚਾਂ ‘ਚ ਕ੍ਰਿਕਟਰਾਂ ਦੀ ਜਰਸੀ ‘ਤੇ ਹੋਣਗੇ ਨਾਂ ਤੇ ਨੰਬਰ

by mediateam

ਨਵੀਂ ਦਿੱਲੀ: ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਹੋਣ ਵਾਲੀ ਵੱਕਾਰੀ ਐਸ਼ੇਜ਼ ਸੀਰੀਜ਼ ਤੋਂ ਟੈਸਟ ਕ੍ਰਿਕਟ ਵਿਚ ਵੱਡੀ ਤਬਦੀਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਵਿਚ ਖਿਡਾਰੀਆਂ ਦੀ ਚਿੱਟੀ ਜਰਸੀ 'ਤੇ ਨਾਂ ਤੇ ਨੰਬਰ ਵੀ ਲਿਖੇ ਹੋਣਗੇ। ਇੰਗਲੈਂਡ ਕ੍ਰਿਕਟ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਤੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਪੋਸਟ ਕੀਤੀ। ਵਨ ਡੇ ਤੇ ਟੀ-20 ਅੰਤਰਰਾਸ਼ਟਰੀ ਫਾਰਮੈਟ ਵਿਚ ਕਾਫੀ ਸਮੇਂ ਤੋਂ ਖਿਡਾਰੀਆਂ ਦੀ ਜਰਸੀ 'ਤੇ ਨਾਂ ਤੇ ਨੰਬਰ ਲਿਖੇ ਜਾ ਰਹੇ ਹਨ ਪਰ ਟੈਸਟ ਵਿਚ ਪੁਰਾਣੇ ਰਿਵਾਜ਼ ਨੂੰ ਹੀ ਚਲਾਇਆ ਜਾ ਰਿਹਾ ਸੀ। ਇੰਗਲੈਂਡ ਕ੍ਰਿਕਟ ਦੇ ਟਵਿੱਟਰ ਅਕਾਊਂਟ ਤੋਂ ਜੋ ਰੂਟ ਦੀ ਇਕ ਤਸਵੀਰ ਪੋਸਟ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਦੀ ਜਰਸੀ ਦੇ ਪਿੱਛੇ ਉਨ੍ਹਾਂ ਦਾ ਨਾਂ ਤੇ ਨੰਬਰ 66 ਲਿਖਿਆ ਹੈ। ਹਾਲਾਂਕਿ, ਇਹ ਅਜੇ ਸਾਫ਼ ਨਹੀਂ ਹੈ ਕਿ ਆਸਟ੍ਰੇਲੀਆ ਦੇ ਖਿਡਾਰੀ ਨਾਂ ਤੇ ਨੰਬਰ ਵਾਲੀ ਜਰਸੀ ਪਹਿਨਣਗੇ ਜਾਂ ਸਿਰਫ਼ ਇੰਗਲੈਂਡ ਦੇ ਖਿਡਾਰੀ ਹੀ ਇਸ ਨੂੰ ਅਪਨਾਉਣਗੇ। ਇਸ ਤੋਂ ਪਹਿਲਾਂ ਰਿਪੋਰਟ ਆਈ ਸੀ ਕਿ ਐਸ਼ੇਜ਼ ਸੀਰੀਜ਼ ਤੋਂ ਕ੍ਰਿਕਟ ਕਿੱਟ ਦਾ ਅਜੌਕਾ ਰੂਪ ਦੇਖਣ ਨੂੰ ਮਿਲੇਗਾ। ਸੋਸ਼ਲ ਮੀਡੀਆ 'ਤੇ ਕੁਝ ਪ੍ਰਸ਼ੰਸਕਾਂ ਨੂੰ ਹਾਲਾਂਕਿ ਟੈਸਟ ਕ੍ਰਿਕਟ ਵਿਚ ਹੋਣ ਵਾਲੀ ਇਹ ਤਬਦੀਲੀ ਪਸੰਦ ਨਹੀਂ ਆਈ। ਕੁਝ ਪ੍ਰਸ਼ੰਸਕਾਂ ਨੇ ਇਸ 'ਤੇ ਇਤਰਾਜ਼ ਜ਼ਾਹਰ ਕੀਤਾ ਤਾਂ ਕੁਝ ਨੇ ਇਸ ਤਬਦੀਲੀ ਨੂੰ ਪਸੰਦ ਕੀਤਾ।


ਐਸ਼ੇਜ਼ ਸੀਰੀਜ਼ ਇਕ ਅਗਸਤ ਤੋਂ:

ਵਿਸ਼ਵ ਕੱਪ ਚੈਂਪੀਅਨ ਇੰਗਲੈਂਡ ਅਗਲੀ ਇਕ ਅਗਸਤ ਤੋਂ ਆਸਟ੍ਰੇਲੀਆ ਖ਼ਿਲਾਫ਼ ਐਸ਼ੇਜ਼ ਸੀਰੀਜ਼ ਖੇਡੇਗਾ। ਉਸ ਤੋਂ ਪਹਿਲਾਂ ਉਹ 24 ਜੁਲਾਈ ਤੋਂ ਲਾਰਡਜ਼ 'ਤੇ ਆਇਰਲੈਂਡ ਖ਼ਿਲਾਫ਼ ਟੈਸਟ ਮੈਚ ਵੀ ਖੇਡੇਗੀ। ਆਈਸੀਸੀ ਦਾ ਪੂਰਨ ਮੈਂਬਰ ਬਣਨ ਤੋਂ ਬਾਅਦ ਇਹ ਆਇਰਲੈਂਡ ਦਾ ਓਵਰਆਲ ਦੂਜਾ ਟੈਸਟ ਮੈਚ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।