ਵੈਨਕੂਵਰ ,25 ਮਾਰਚ ( NRI MEDIA )
ਦੁਨੀਆ ਦੀ ਮਸ਼ਹੂਰ ਅਤੇ ਕੈਨੇਡਾ ਦੀ ਨੰਬਰ ਇੱਕ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੈਸਲਾ ਨੇ ਇੱਕ ਕੰਪੀਟੀਸ਼ਨ ਰੱਖਿਆ ਸੀ ਕੰਪਨੀ ਨੇ ਆਪਣੇ ਸਿਸਟਮ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਦਾ ਪਤਾ ਲਗਾਉਣ ਲਈ ਇੱਕ ਹੈਕਿੰਗ ਕੰਪੀਟੀਸ਼ਨ ਰੱਖਿਆ ਸੀ , ਇਸ ਕੰਪੀਟੀਸ਼ਨ ਦੌਰਾਨ ਫਲੋਰੋ ਸਟੇਟ ਹੈਕਰ ਗਰੁੱਪ ਦੇ ਦੋ ਮੈਂਬਰ ਐਂਡ ਕਾਂਟਾ ਅਤੇ ਰਿਚਰਡ ਜੋ ਟੈਸਲਾ ਦੇ ਵੀਕਲ ਸਿਸਟਮ ਨੂੰ ਹੈਕ ਕਰਨ ਦੇ ਵਿੱਚ ਸਫਲ ਰਹੇ ਇਸ ਤੋਂ ਬਾਅਦ ਕੰਪਨੀ ਦੇ ਵੱਲੋਂ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਹੈ , ਹੈਕਰ ਗਰੁੱਪ ਨੂੰ ਮਾਡਲ ਥ੍ਰੀ ਕਾਰ ਅਤੇ ਪੈਂਤੀ ਹਜ਼ਾਰ ਡਾਲਰ ਦਾ ਇਨਾਮ ਜਿੱਤਿਆ ਹੈ |
ਆਟੋਮੇਕਰ ਟੈਸਲਾ ਨੇ ਮਾਡਲ 3 ਨੂੰ ਹੈਕਰ ਲਈ ਉਪਲਬਧ ਕਰਵਾਇਆ ਗਿਆ ਤਾਂ ਕਿ ਵਾਹਨ ਦੀ ਪ੍ਰਣਾਲੀ ਵਿੱਚ ਕਮਜ਼ੋਰੀਆਂ ਦਾ ਪਤਾ ਲਗਾ ਸਕੇ ਅਤੇ ਇਸਦਾ ਇਸਤੇਮਾਲ ਕੀਤਾ ਜਾ ਸਕੇ , ਇਹ ਕੰਪੀਟੀਸ਼ਨ ਵੈਨਕੂਵਰ ਵਿੱਚ ਪਿਛਲੇ ਹਫਤੇ ਹੋਇਆ ਸੀ ਅਤੇ ਦੋ ਹੈਕਰਾਂ ਦੀ ਇੱਕ ਟੀਮ ਨੇ ਮੁਕਾਬਲੇ ਦੇ ਆਖਰੀ ਦਿਨ ਹੈਕਿੰਗ ਕਰਨ ਵਿੱਚ ਸਫਲਤਾ ਹਾਸਲ ਕੀਤੀ |
ਟੀਮ ਦੇ ਐਮਾਟ ਕਾਮ ਅਤੇ ਰਿਚਰਡ ਜੂ ਫਲੂਰੋਸੀਟੇਟ ਨੇ ਟੈੱਸਲਾ ਮਾਡਲ 3 ਤੇ ਇਨਸੋਟਟੇਨਮੈਂਟ ਸਿਸਟਮ ਨੂੰ ਨਿਸ਼ਾਨਾ ਬਣਾਇਆ ਅਤੇ ਸਿਸਟਮ ਦਾ ਕੰਟਰੋਲ ਲੈਣ ਦੇ ਪ੍ਰਬੰਧ ਲਈ "ਰੈਂਡਰਰ ਵਿੱਚ ਇੱਕ ਜੇਟ ਬੱਗ" ਦਾ ਇਸਤੇਮਾਲ ਕੀਤਾ |
ਟੇਸਲਾ ਦੇ ਵਾਹਨ ਸਾਫਟਵੇਅਰ ਦੇ ਉਪ ਪ੍ਰਧਾਨ ਲਾਓ ਨੇ ਕਿਹਾ ਨੇ ਕਿਹਾ ਕਿ 2014 ਵਿਚ ਅਸੀਂ ਬੱਗ ਇਨਾਮ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ , ਅਸੀਂ ਲਗਾਤਾਰ ਵਿਦਿਆਰਥੀਆਂ ਦੇ ਨਾਲ ਸਾਫਟਵੇਅਰ ਦੀਆਂ ਕਮੀਆਂ ਦੀ ਤਲਾਸ਼ ਕਰ ਰਹੇ ਹਾਂ , ਸਾਡਾ ਉਦੇਸ਼ ਉਪਭੋਗਤਾਵਾਂ ਨੂੰ ਸਭ ਤੋਂ ਵਧੀਆ ਵਿਚਾਰਾਂ ਦੇ ਲਾਭ ਦੇਣ ਦਾ ਹੈ , ਟੇਸਲਾ ਇਸ ਦੇ ਬੱਗ ਇਨਾਮ ਦਾ ਪ੍ਰੋਗਰਾਮ ਹੇਕਰਸ ਨੂੰ ਉਪਲਬਧ ਕਰਵਾ ਰਹੇ ਹਨ |