ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਦੇਸ਼ਾ ਵਿੱਚ ਬੈਠੇ ਅੱਤਵਾਦੀ ਜੋ ਕਿ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦਈਏ ਪਾਕਿਸਤਾਨ ਵਿੱਚ ਲੁੱਕਿਆ ਅੱਤਵਾਦੀ ਹਰਵਿੰਦਰ ਸਿੰਘ IAS ਦੇ ਕਹਿਣ ਤੇ ਪੰਜਾਬ ਵਿਚ ਹਥਿਆਰ ਸਪਲਾਈ ਕਰਦੇ ਹਨ ਤੇ ਇੱਥੇ ਦੇ ਨੌਜਵਾਨਾਂ ਨੂੰ ਵੀ ਅੱਤਵਾਦੀ ਬਣਾਉਣ ਦੀ ਤਿਆਰੀ ਵੀ ਕਰ ਰਹੇ ਹਨ। ਉਥੇ ਹੀ ਕੈਨੇਡਾ ਵਿੱਚ ਬੈਠਾ ਗੈਂਗਸਟਰ ਗੋਲਡੀ ਬਰਾੜ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਜੋ ਕਿ ਪੰਜਾਬ ਵਿੱਚ ਅੱਗ ਸੁੱਟਣ ਦੀ ਕੋਸ਼ਿਸ਼ ਕਰਦੇ ਹਨ ।
ਪਾਕਿਸਤਾਨ ਦੇ ਕਈ ਅੱਤਵਾਦੀ ਭਾਰੀ ਮਾਤਰਾ ਵਿੱਚ ਨਸ਼ਾ ਸਪਲਾਈ ਵੀ ਕਰਦੇ ਹਨ। ਜਿਸ ਨਾਲ ਪੰਜਾਬ ਨੂੰ ਪੂਰੀ ਤਰਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਿਦੇਸ਼ 'ਚ ਬੈਠੇ ਗੈਂਗਸਟਰ ਤੇ ਅੱਤਵਾਦੀ ਮਿਲ ਕੇ ਸੰਗਠਨ ਕੰਮ ਕਰ ਰਹੇ ਹਨ। ਡਰੋਨ ਰਹੀ ਪੰਜਾਬ ਵਿੱਚ ਹਥਿਆਰ ਤੇ ਪੈਸੇ ਭੇਜਣ ਦਾ ਕੰਮ ਵੀ ਵਿਦੇਸ਼ਾ ਤੋਂ ਹੀ ਕੀਤਾ ਜਾ ਰਿਹਾ ਹੈ।
ਅੱਤਵਾਦੀ ਰਿੰਦਾ
ਪਾਕਿਸਤਾਨ ਵਿੱਚ ਬੈਠਾ ਅੱਤਵਾਦੀ ਰਿੰਦਾ ਉਰਫ ਹਰਵਿੰਦਰ ਸਿੰਘ ਜੋ ਕਿ ISA ਦੇ ਇਸ਼ਾਰਿਆਂ ਤੇ ਪੰਜਾਬ ਵਿੱਚ ਨਾਰਕੋ ਟੈਰੋਜਿਮ ਤੇ ਅੱਤਵਾਦੀ ਲਹਿਰ ਨੂੰ ਫੈਲਾ ਰਹੀਆਂ ਹੈ। ਅੱਤਵਾਦੀ ਰਿੰਦਾ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਤੇ ਅੱਤਵਾਦੀ ਬਣਾਉਣ ਦਾ ਕੰਮ ਵੀ ਕਰਦਾ ਹੈ ਤੇ ਉਨ੍ਹਾਂ ਨੂੰ ਹਥਿਆਰ ਸਪਲਾਈ ਕਰਦਾ ਹੈ। ਮੋਹਾਲੀ ਵਿੱਚ ਇੰਟੈਲੀਜੈਂਸ ਹੈਡ ਕੁਆਟਰ ਵਿੱਚ ਧਮਾਕੇ ਤੋਂ ਬਾਅਦ ਰਿੰਦਾ ਦਾ ਨਾਂ ਦੇਸ਼ ਦੇ ਮਾਮਲਿਆਂ ਵਿੱਚ ਆਈ ਹੈ। ਅਧਿਕਾਰੀਆਂ ਵਲੋਂ ਇਸ ਤੇ 10 ਅਲਖ ਰੁਪਏ ਦਾ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ ।
ਗੈਂਗਸਟਰ ਗੋਲਡੀ ਬਰਾੜ
ਗੈਂਗਸਟਰ ਗੋਲਡੀ ਬਰਾੜ ਜੋ ਕਿ ਲਾਰੌਸ ਬਿਸ਼ਨੋਈ ਦਾ ਸਾਥੀ ਹੈ ਜੋ ਕਿ ਕੈਨੇਡਾ ਵਿੱਚ ਬੈਠ ਕੇ ਆਪਣਾ ਗੈਂਗ ਚਲਾ ਰਿਹਾ ਹੈ। ਇਸ ਤੇ ਜਾਨੋ ਮਾਰਨ ਦੀਆਂ ਧਮਕੀਆਂ, ਫਿਰੌਤੀ ਤੇ ਕਤਲ ਦੇ ਕਈ ਮਾਮਲਿਆਂ ਵਿੱਚ ਇਸ ਦਾ ਨਾਂ ਹੈ। ਬੀਤੀ ਦਿਨੀ ਇਸ ਨੇ ਸਿੱਧੂ ਮੂਸੇਵਾਲ ਦੇ ਕਤਲ ਦੀ ਜਿਮੇਵਾਰੀ ਕਿ ਸੀ, ਜਿਸ ਤੋਂ ਬਾਅਦ ਇਸ ਦੇ ਨਾਲ ਗੈਂਗਸਟਰ ਲਾਰੌਸ ਬਿਸ਼ਨੋਈ,ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਬੀ ਆ ਰਹੀ ਸੀ। ਪੁਲਿਸ ਵਲੋਂ ਉਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕਰ ਕਤਲ ਕਰ ਦਿੱਤਾ ਗਿਆ ਸੀ।
ਅੱਤਵਾਦੀ ਗੁਰਪਤਵੰਤ ਸਿੰਘ ਪੰਨੂ
ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਭਾਰਤ ਸਰਕਾਰ ਵਲੋਂ ਅੱਤਵਾਦੀ ਕਰਾਰ ਦਿੱਤਾ ਗਿਆ ਹੈ। ਉਸ ਦਾ ਜਨਮ ਅੰਮ੍ਰਿਤਸਰ ਦੇ ਇਕ ਪਿੰਡ ਵਿੱਚ ਹੋਇਆ ਸੀ ਹੁਣ ਉਸ ਵਿਦੇਸ਼ ਰਹਿੰਦਾ ਹੈ। ਇਸ ਵਲੋਂ ਪੰਜਾਬ ਵਿੱਚ ਫਿਰ ਖਾਲਿਸਤਾਨ ਦੀ ਲਹਿਰ ਨੂੰ ਸ਼ੁਰੂ ਕੀਤਾ ਹੈ। ਪੰਜਾਬ ਪੁਲਿਸ ਨੇ ਗੁਰਪਤਵੰਤ ਸਿੰਘ ਤੇ ਦੇਸ਼ਧ੍ਰੋਹ ਦੇ ਕਈ ਮਾਮਲੇ ਦਰਜ ਕੀਤੇ ਹਨ ।