ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਲਾਈਡ ਡੈਮੋਕ੍ਰੇਟਿਕ ਫੋਰਸ ਦੇ ਅੱਤਵਾਦੀਆਂ ਵਲੋਂ ਪੱਛਮੀ ਯੁਗਾਂਡਾ ਦੇ ਇੱਕ ਸਕੂਲ ਵਿੱਚ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ 39 ਬੱਚਿਆਂ ਸਮੇਤ 41 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ। ਸਰਹੱਦ ਦੇ ਮੇਅਰ ਨੇ ਕਿਹਾ ਕਿ ਸ਼ੱਕੀ ਅੱਤਵਾਦੀਆਂ ਨੇ ਇੱਕ ਸਕੂਲ 'ਤੇ ਹਮਲਾ ਕੀਤਾ ਸੀ। ਜਿਸ 'ਚ 39 ਬੱਚਿਆਂ ਸਮੇਤ 41 ਲੋਕਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸ਼ਾਥ ਪੂਰਬੀ ਕਾਂਗੋ ਵਿੱਚ ਆਪਣੇ ਠਿਕਾਣਿਆਂ 'ਤੇ ਸਾਲਾਂ ਤੋਂ ਹਮਲੇ ਕਰ ਰਹੇ ਅਲਾਈਡ ਡੈਮੋਕ੍ਰੇਟਿਕ ਫੋਰਸ ਦੇ ਅੱਤਵਾਦੀਆਂ ਨੇ ਦੇਰ ਰਾਤ ਸਰਹੱਦੀ ਕਸਬੇ ਮਪੋਡਵੇ 'ਚ ਲੂਬੀਰਿਹਾ ਸੈਕੰਡਰੀ ਸਕੂਲ ਵਿੱਚ 'ਤੇ ਹਮਲਾ ਕਰ ਦਿੱਤਾ ।ਮਾਰੇ ਗਏ ਲੋਕਾਂ ਵਿੱਚ 39 ਬੱਚੇ ਜਦਕਿ 41 ਲੋਕ ਸ਼ਾਮਲ ਹਨ। ਜਿਨ੍ਹਾਂ ਨੂੰ ਸਕੂਲ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ।ਅੱਤਵਾਦੀਆਂ ਵਲੋਂ ਸਕੂਲ ਦੇ ਹੋਸਟਲ ਨੂੰ ਅੱਗ ਲਗਾ ਦਿੱਤੀ ਗਈ ਤੇ ਇੱਕ ਭੋਜਨ ਸਟੋਰ ਨੂੰ ਵੀ ਲੁੱਟ ਲਿਆ ਗਿਆ, ਉੱਥੇ ਹੀ ਜਖ਼ਮੀਆਂ ਨੂੰ ਹਸਪਤਾਲ ਇਲਾਜ਼ ਲਈ ਭੇਰੀ ਕਰਵਾਇਆ ਗਿਆ ।