by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਚਾਰਜਿੰਗ ਲੱਗੇ ਮੋਬਾਈਲ ਦੀ ਬੈਟਰੀ ਫਟਣ ਨਾਲ ਧਮਾਕਾ ਹੋ ਗਿਆ ਹੈ। ਇਸ ਹਾਦਸੇ ਦੌਰਾਨ 8 ਮਹੀਨੇ ਦੀ ਬੱਚੀ ਅੱਗ ਵਿੱਚ ਝੁਲਸ ਗਈ ਸੀ। ਬੱਚੀ ਨੂੰ ਮੌਕੇ 'ਤੇ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਚਾਰਜਿੰਗ ਦੌਰਾਨ ਮੋਬਾਈਲ ਧਮਾਕੇ ਹੋਇਆ ਸੀ। ਉਸ ਦੌਰਾਨ ਬੈੱਡ 'ਤੇ ਸੁਨੀਲ ਕੁਮਾਰ ਦੀ ਧੀ ਸੋ ਰਹੀ ਸੀ। ਧਮਾਕਾ ਹੋਣ ਕਾਰਨ ਬਿਸਤਰ ਤੇ ਅੱਗ ਲੱਗ ਗਈ ਤੇ ਉਸ ਧੀ ਇਸ ਅੱਗ 'ਚ ਬੁਰੀ ਤਰਾਂ ਝੁਲਸ ਗਈ ।ਹਸਪਤਾਲ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।