by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਗੁਰੂ ਨਾਨਕ ਪੂਰਾ ਦੇ ਇਲਾਕੇ ਦੇ ਸ਼ਮਸ਼ਾਨ ਘਾਟ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਜਾਣਕਾਰੀ ਦਿੰਦੇ ਹੋਏ ਇਲਾਕੇ ਦੀ ਵਾਰਡ ਨੰਬਰ-15 ਦੀ ਕੌਂਸਲਰ ਡੌਲੀ ਸੈਣੀ ਨੇ ਦਸਿਆ ਕਿ ਉਨ੍ਹਾਂ ਨੂੰ ਸ਼ਮਸ਼ਾਨਘਾਟ ਵਿੱਚ ਰਹਿ ਰਹੇ ਇਕ ਵਿਅਕਤੀ ਵੱਲੋਂ ਫ਼ੋਨ ਆਇਆ ਸੀ। ਤੁਰੰਤ ਫਾਇਰ ਬ੍ਰਿਗੇਡ ਨੂੰ ਫ਼ੋਨ ਕਰਕੇ ਇਤਲਾਹ ਦੇ ਦਿੱਤੀ ਸੀ। ਫਾਇਰ ਬ੍ਰਿਗੇਡ ਵੱਲੋਂ ਮੌਕੇ 'ਤੇ ਪਹੁੰਚ ਕੇ ਕੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਨਰੇਸ਼ ਕੁਮਾਰ ਨੇ ਦੱਸਿਆ ਕਿ ਪਾਣੀ ਮੁੱਕ ਜਾਣ ਕਾਰਨ ਸਰਵੋਦਿਆ ਹਸਪਤਾਲ ਵਿਚ ਇਕ ਗੱਡੀ ਨੂੰ ਪਾਣੀ ਭਰਨ ਵਾਸਤੇ ਭੇਜਿਆ ਗਿਆ, ਜਿੱਥੇ ਹਸਪਤਾਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਪਾਣੀ ਭਰਨ ਤੋਂ ਇਨਕਾਰ ਕਰ ਦਿੱਤਾ। ਕੜੀ ਮੁਸ਼ੱਕਤ ਨਾਲ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਅੱਗ 'ਤੇ ਕਾਬੂ ਪਾਇਆ।