by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਚੋਗਿਟੀ ਫਲਾਈਓਵਰ ਕੋਲ ਉਵਰ ਸਪੀਡ ਕਾਰ ਬੇਕਾਬੂ ਹੋ ਕੇ 4 ਵਾਹਨਾਂ ਨਾਲ ਟੱਕਰਾਂ ਗਈ। ਇਸ ਹਾਦਸੇ ਦੌਰਾਨ ਸਾਰੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ । ਦੱਸਿਆ ਜਾ ਰਿਹਾ ਕਿ ਸਾਰੇ ਵਾਹਨਾਂ ਨੇ ਡਰਾਈਵਰ ਇਕ- ਦੂਜੇ 'ਤੇ ਗੱਡੀ ਠੀਕ ਨਾ ਚਲਾਉਣ ਦੇ ਦੋਸ਼ ਲਗਾ ਕੇ ਆਪਸ 'ਚ ਲੜਾਈ ਕਰਨ ਲੱਗ ਗਏ। ਹਾਦਸੇ ਤੋਂ ਬਾਅਦ ਫਲਾਈਓਵਰ ਤੋਂ ਪਠਾਨਕੋਟ ਚੋਕ ਤੱਕ ਹਾਈਵੇਅ ਦੇ ਦੋਵੇ ਪਾਸੇ ਭਾਰੀ ਜਾਮ ਲੱਗ ਗਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਜਾਣਕਾਰੀ ਅਨੁਸਾਰ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ । ਪੁਲਿਸ ਨੇ ਆ ਕੇ ਹਾਦਸੇ ਦਾ ਸ਼ਿਕਾਰ ਵਾਹਨਾਂ ਨੂੰ ਹਾਈਵੇਅ ਤੋਂ ਹਟਾ ਕੇ ਜਾਮ ਨੂੰ ਹਟਾਉਣਾ ਸ਼ੁਰੂ ਕੀਤਾ। ਦੱਸਿਆ ਜਾ ਰਿਹਾ ਜਾਮ 'ਚ ਐਂਬੂਲੈਸ ਵੀ ਫਸ ਗਈ ਸੀ, ਜਿਸ ਤੋਂ ਬਾਅਦ ਲੋਕਾਂ ਨੇ ਫੱਸੀ ਹੋਈ ,ਐਂਬੂਲੈਸ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ।