ਜਲੰਧਰ ‘ਚ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਮੌਤ, 2 ਜ਼ਖਮੀ

by nripost

ਕਿਸ਼ਨਗੜ੍ਹ (ਨੇਹਾ): ਅੱਡਾ ਕਿਸ਼ਨਗੜ੍ਹ ਚੌਂਕ ਵਿਖੇ ਦੇਰ ਰਾਤ ਡੇਢ ਤੋਂ ਦੋ ਵਜੇ ਦੇ ਕਰੀਬ ਭਿਆਨਕ ਹਾਦਸਾ ਵਾਪਰਿਆ। ਇੱਕ ਸਵਿਫਟ ਡਿਜ਼ਾਇਰ ਲੁਧਿਆਣਾ ਪੀਬੀ010 ਡੀਡੀ 8456 ਨੰਬਰ ਕਾਰ ਦੀ ਕਿਸੇ ਵਾਹਨ ਦੇ ਨਾਲ ਟੱਕਰ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਤੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਹਾਦਸੇ ਦੌਰਾਨ ਨੁਕਸਾਨੀ ਗਈ ਸਵਿਫਟ ਡਿਜ਼ਾਇਰ ਲੁਧਿਆਣਾ ਨੰਬਰ ਕਾਰ ਕੋਲੋਂ ਇੱਕ ਟਰੱਕ ਦਾ ਭਾਰੀ ਲੋਹੇ ਦਾ ਬੰਪਰ ਮਿਲਿਆ ਹੈ। ਸਥਾਨਕ ਸੂਤਰਾਂ ਅਨੁਸਾਰ ਲੁਧਿਆਣਾ ਨੰਬਰ ਸਵਿਫਟ ਡਿਜ਼ਾਇਰ ਕਾਰ ਕਰਤਾਰਪੁਰ ਵੱਲੋਂ ਆ ਰਹੀ ਸੀ। ਜਦੋਂ ਕਿਸ਼ਨਗੜ੍ਹ ਚੌਂਕ ਤੋਂ ਜਲੰਧਰ ਨੂੰ ਜਾਣ ਲਈ ਜਲੰਧਰ-ਪਠਾਨਕੋਟ ਹਾਈਵੇ ਦੇ ਉੱਪਰ ਚੜੀ ਤਾਂ ਤੇਜ਼ ਰਫਤਾਰ ਟਰੱਕ ਦੀ ਲਪੇਟ ਦੇ ਵਿੱਚ ਆ ਗਈ ਜੋ ਕਿ ਕਾਰ ਨੂੰ ਘੜੀਸਦਾ ਹੋਇਆ ਸਾਈਡ 'ਤੇ ਸੁੱਟ ਗਿਆ ਅਤੇ ਫਰਾਰ ਹੋ ਗਿਆ।

ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦੀ ਜਾਂਚ ਕਰਨ ਪਹੁੰਚੇ ਅਲਾਵਲਪੁਰ ਪੁਲਿਸ ਚੌਂਕੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਡੇਢ ਤੋਂ ਦੋ ਵਜੇ ਇਹ ਕਾਰ ਕਰਤਾਰਪੁਰ ਵੱਲ ਤੋਂ ਆ ਰਹੀ ਸੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਫਤਿਹਗੜ੍ਹ ਨੰਗਲੀ ਪਿੰਡ ਦੇ ਦੱਸੇ ਜਾ ਰਹੇ ਹਨ। ਇਹਨਾਂ ਦੇ ਨਾਲ ਇੱਕ ਹੋਰ ਕਾਰ ਸੀ ਇਹ ਦੋਵੇਂ ਕਾਰਾਂ ਚਿੰਤਪੁਰਨੀ ਜਾ ਰਹੀਆਂ ਸਨ। ਜਦੋਂ ਇਹ ਕਿਸ਼ਨਗੜ੍ਹ ਚੌਂਕ ਕ੍ਰਾਸ ਕਰਨ ਲੱਗੇ ਤਾਂ ਤੇਜ਼ ਰਫਤਾਰ ਟਰੱਕ ਦੀ ਲਪੇਟ ਦੇ ਵਿੱਚ ਆ ਗਏ। ਇਹਨਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਥੇ ਦੋ ਦੀ ਮੌਤ ਹੋ ਗਈ। ਇੱਕ ਵੈਂਟੀਲੇਟਰ 'ਤੇ ਹੈ ਤੇ ਕਾਰ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚੌਕੀ ਇੰਚਾਰਜ ਅਲਾਵਲਪੁਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਕ ਦੇ ਬੰਪਰ ਤੋਂ ਟਰੱਕ ਨੂੰ ਟ੍ਰੇਸ ਕੀਤਾ ਜਾਵੇਗਾ।