by vikramsehajpal
ਨਵੀਂ ਦਿੱਲੀ, (ਦੇਵ ਇੰਦਰਜੀਤ)-ਅੰਦੋਲਨ ਦੇ 63ਵੇ ਦਿਨ ਅਤੇ ਟਰੈਕਟਰ ਪਰੇਡ ਦੀ ਘਟਨਾ ਤੋਂ ਬਾਅਦ ਕਿਸਾਨ ਅੰਦੋਲਨ ਦਰਮਿਯਾਂ ਸਿੰਘੂ ਬਾਰਡਰ 'ਤੇ ਇਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ।
ਦੱਸਣਯੋਗ ਹੈ ਕੀ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਖਿਲਾਫ ਖੁਦ ਨੂੰ ਸਥਾਨਕ ਵਾਸੀ ਦੱਸ ਰਹੇ ਕੁਝ ਲੋਕਾਂ ਦੁਆਰਾ ਹੱਥਾਂ ਵਿਚ ਬੈਨਰ ਫੜ ਕੇ ਬਾਰਡਰ ਖਾਲੀ ਕਰਨ ਦੇ ਨਾਅਰੇ ਲਾਏ ਜੇ ਰਹੇ ਨੇ| ਇਹ ਲੋਕ ਖੁਦ ਨੂੰ ਸਥਾਨਕ ਵਾਸੀ ਕਹਿ ਰਹੇ ਨੇ ਤੇ ਕਰੀਬ 100 ਕੁ ਦੀ ਗਿਣਤੀ ਵਿਚ ਇਹ ਲੋਕ ਇਥੇ ਆ ਕੇ ਨਾਅਰੇਬਾਜ਼ੀ ਕਰ ਰਹੇ ਨੇ| ਸਿੰਘੁ ਬਾਰਡਰ ਤੋਂ ਦਿੱਲੀ ਵਾਲੀ ਸ਼ਾਇਦ ਜਿਥੇ ਸਵਰਨ ਸਿੰਘ ਪੰਧੇਰ ਹੁਰਾਂ ਦੀ ਸਟੇਜ ਲੱਗੀ ਹੈ, ਇਹ ਵਾਕਿਆ ਉਸ ਜਗ੍ਹਾ ਦਾ ਹੈ| ਇਸ ਤੋਂ ਪਹਿਲਾਂ ਪੰਧੇਰ ਹੁਰਾਂ ਦੀ ਸਟੇਜ ਕੋਲ ਵੀ ਹੱਲਾ ਹੋਇਆ ਸੀ ਪਰ ਬਾਅਦ ਵਿਚ ਸ਼ਾਂਤੀ ਹੋ ਗਈ| ਮੌਕੇ 'ਤੇ ਖੜ੍ਹੀ ਪੁਲਿਸ ਵੱਲੋਂ ਕੋਈ ਹਰਕਤ ਨਹੀਂ ਕੀਤੀ ਜਾ ਰਹੀ|