ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਸਿਵਲ ਹਸਪਤਾਲ ਕਹਿਣ ਨੂੰ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਅਡਵਾਂਸ ਹਸਪਤਾਲ ਹੈ ਪਰ ਇਸਦੀ ਵਿਵਸਥਾ ਬਿਲਕੁਲ ਦੀ ਬਦਹਾਲ ਹੈ। ਭਾਂਵੇ ਹਲਕਾ ਦੇ ਵਿਧਾਇਕ ਅਸ਼ੋਕ ਪਰਾਸ਼ਰ ਸਮੇਂ ਸਮੇਂ ’ਤੇ ਰਾਊਂਡ ਲਗਾ ਕੇ ਹਸਪਤਾਲ ਦੀ ਵਿਵਸਥਾ ਸੁਧਾਰਨ ਵਿਚ ਲੱਗੇ ਹਨ ਪਰ ਹਸਪਤਾਲ ਦੇ ਕਈ ਡਾਕਟਰ ਅਤੇ ਸਟਾਫ ਇਸ ਵਿਵਸਥਾ ਨੂੰ ਬਦਲਣਾ ਨਹੀਂ ਚਾਹੁੰਦੇ। ਇਸ ਲਈ ਮਿਹਰਬਾਨ ਦੇ ਇਲਾਕੇ ’ਚ ਕੁੱਟਮਾਰ ਦੇ ਮਾਮਲੇ ਵਿਚ ਗੰਭੀਰ ਹਾਲਤ ਵਿਚ ਆਈ ਇਕ ਗਰਭਵਤੀ ਕੁੜੀ 20 ਘੰਟੇ ਤੱਕ ਹਸਪਤਾਲ ਵਿਚ ਰਹੀ ਪਰ ਉਸਨੂੰ ਸਹੀ ਢੰਗ ਨਾਲ ਇਲਾਜ ਨਸੀਬ ਨਹੀਂ ਹੋਇਆ।
ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਭੈਣ ਨੈਨਸੀ ਦੋ ਮਹੀਨਿਆਂ ਦੀ ਗਰਭਵਤੀ ਹੈ। ਮੁਲਜ਼ਮ ਨੌਜਵਾਨਾਂ ਨੇ ਉਸਦੇ ਢਿੱਡ ’ਤੇ ਲੱਤ ਮਾਰੀ, ਜਿਸ ਕਾਰਨ ਉਹ ਡਿੱਗ ਗਈ। ਨੇੜੇ ਦੇ ਲੋਕਾਂ ਦੇ ਆਉਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਦਿੱਤੀ ਅਤੇ ਨੈਨਸੀ ਨੂੰ ਲੈ ਕੇ ਤੁਰੰਤ ਸਿਵਲ ਹਸਪਤਾਲ ਪੁੱਜ ਗਏ ਸੀ।
ਉਥੇ ਸਟਾਫ ਪਹਿਲਾ ਕੁੜੀ ਨੂੰ ਅਡਮਿਟ ਕਰਨ ਨੂੰ ਟਾਲ ਮਟੋਲ ਕਰਦਾ ਰਿਹਾ। ਕਾਫੀ ਦੇਰ ਬਾਅਦ ਉਨ੍ਹਾਂ ਨੇ ਅੰਦਰ ਅਡਮਿਟ ਕੀਤਾ ਅਤੇ ਫਿਰ ਜਿਸ ਬੈਠ ਵਿਚ ਲੇਟਿਆ ਗਿਆ ਉਥੇ ਪਹਿਲਾ ਤੋਂ ਮਹਿਲਾ ਲੇਟੀ ਹੋਈ ਸੀ। ਇਕ ਬੈਡ ’ਤੇ ਦੋਵਾਂ ਦਾ ਇਲਾਜ ਕੀਤਾ।
ਉਨ੍ਹਾਂ ਦਾ ਕਹਿਣਾ ਕਿ ਜਿਵੇਂ ਤਿਵੇਂ ਉਨ੍ਹਾਂ ਨੇ ਰਾਤ ਗੁਜ਼ਾਰ ਲਈ ਸੀ ਹੁਣ ਸਟਾਫ ਕਹਿਣ ਲੱਗਾ ਉਨ੍ਹਾਂ ਦੀ ਡਿਊਟੀ ਨਹੀਂ। ਇਸਦੇ ਬਾਅਦ ਸਕੈਨ ਕਰਵਾਉਣ ਨੂੰ ਕਿਹਾ ਗਿਆ ਪਰ ਸਿਵਲ ਹਸਪਤਾਲ ਵਿਚ ਛੁੱਟੀ ਕਾਰਨ ਸਕੈਨ ਵਿਭਾਗ ਬੰਦ ਸੀ। ਜਦ ਉਹ ਬਾਹਰ ਤੋਂ ਸਕੈਨ ਕਰਵਾਉਣ ਗਏ ਤਾਂ ਬਾਹਰੀ ਡਾਕਟਰਾਂ ਨੇ ਮਨਾਂ ਕਰ ਦਿੱਤਾ, ਕਿਉਂਕਿ ਸਿਵਲ ਹਸਪਤਾਲ ਦੇ ਡਾਕਟਰ ਨੇ ਪਰਚੀ ’ਤੇ ਸਕੈਨ ਦੇ ਬਾਰੇ ਵਿਚ ਲਿਖ ਕੇ ਨਹੀਂ ਦਿੱਤਾ ਸੀ।