ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਥੇ 7 ਸਾਲ ਦੇ ਬੱਚੇ ਸਹਿਜ ਦਾ ਉਸ ਦੇ ਹੀ ਤਾਏ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਪੰਜਾਬ ਹੀ ਨਹੀਂ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। 3 ਦਿਨ ਤੋਂ ਲਾਪਤਾ ਸਹਿਜਪ੍ਰੀਤ ਦਾ ਕਤਲ ਉਸ ਦੇ ਹੀ ਸਕੇ ਤਾਏ ਨੇ ਕੀਤਾ ਹੈ। ਸਹਿਜ ਦੀ ਲਾਸ਼ ਅੱਜ ਦੋਰਾਹਾ ਨਹਿਰ 'ਚੋ ਅੱਜ ਮਿਲੀ ਹੈ। ਪਰਿਵਾਰਿਕ ਮੈਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਹਿਜ ਦੀ ਮੌਤ ਤੋਂ ਪਹਿਲਾ ਉਹ ਆਪਣੇ ਤਾਏ ਨਾਲ ਮੋਟਰਸਾਈਕਲ ਤੇ ਬੈਠ ਜੇ ਕਾ ਰਿਹਾ ਸੀ।
ਜਿਸ ਸੀ ਸਾਰੀ CCTV ਸਾਹਮਣੇ ਆਈ ਹੈ। ਸਹਿਜ ਤੋਂ ਮਾਰਨ ਤੋਂ ਪਹਿਲਾ ਉਸ ਦਾ ਤਾਇਆ ਸਵਰਨ ਸਿੰਘ ਉਸ ਨੂੰ ਗੁਰੁਦਆਰਾ ਸਾਹਿਬ ਮੱਥਾ ਟੇਕਣ ਲਈ ਲੈ ਕੇ ਗਿਆ ਸੀ। ਜਿਸ ਤੋਂ ਬਾਅਦ ਉਹ ਦੋਵੇ ਫਿਰ ਮੋਟਰਸਾਈਕਲ ਤੇ ਬੈਠ ਕੇ ਚਲੇ ਗਏ । ਦੋਸ਼ੀ ਤਾਏ ਨੇ ਸਹਿਜ ਨੂੰ ਆਪਣੇ ਨਾਲ ਲਿਜਾ ਕੇ ਨਹਿਰ ਵਿੱਚ ਡੁਬੋ ਕੇ ਦਰਦਨਾਕ ਮੌਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਤਾਏ ਸਵਰਨ ਸਿੰਘ ਨੇ ਮੌਤ ਦਾ ਕਾਰਨ ਪਰਿਵਾਰਿਕ ਰੰਜਿਸ਼ ਦੱਸੀ ਹੈ । ਪੁਲਿਸ ਦੀ ਪੁੱਛਗਿੱਛ ਤੋਂ ਬਾਅਦ ਸਹਿਜ 'ਤੇ ਤਾਏ ਨੇ ਆਪਣਾ ਜੁਰਮ ਕਬੂਲ ਕੀਤਾ ਹੈ ।
ਜ਼ਿਕਰਯੋਗ ਹੈ ਕਿ ਸਹਿਜ ਦਾ ਤਾਇਆ ਸਵਰਨ ਸਿੰਘ ਸਹਿਜ ਦਾ ਰਿਸ਼ਤੇ 'ਚ ਮਾਸੜ ਵੀ ਲੱਗਦਾ ਸੀ। ਪਹਿਲਾ ਦੋਸ਼ੀ ਝੂਠ ਬੋਲਦਾ ਰਿਹਾ ਕਿ ਉਸ ਨੂੰ ਨਹੀਂ ਪਤਾ ਕਿ ਸਹਿਜ ਕਿਥੇ ਗਿਆ ਹੈ । ਜਦੋ ਪੁਲਿਸ ਨੇ ਸਖ਼ਤੀ ਨਾਲ ਜਾਂਚ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਸੀ। ਉਸ ਦੇ ਦੋਸ਼ੀ ਤਾਏ ਨੇ ਖੁਲਾਸਾ ਕੀਤਾ ਕਿ ਸਹਿਜ ਦੀ ਮਾਂ ਉਸ ਨੂੰ ਰਾਮੂ ਕਹਿ ਕੇ ਬੁਲਾਉਂਦੀ ਸੀ। ਇਸ ਲਈ ਉਸ ਨੇ ਗੁੱਸੇ ਵਿੱਚ ਆ ਕੇ ਸਹਿਜ ਦਾ ਕਤਲ ਕਰ ਦਿੱਤਾ।