TATA ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਲਾਂਚ

by mediateam

ਨਿਊਜ਼ ਡੈਸਕ (ਵਿਕਰਮ ਸਹਿਜਪਾਲ) : ਟਾਟਾ ਮੋਟਰਜ਼ ਦੀ ਪਹਿਲੀ ਬਿਜਲੀ ਨਾਲ ਚੱਲਣ ਵਾਲੀ ਕਾਰ ਟਿਗੋਰ ਦੀ ਅੱਜ ਘੁੰਡ ਚੁਕਾਈ ਹੋ ਗਈ ਹੈ। ਇਹ ਦੋ ਮਾਡਲਾਂ XM ਅਤੇ XT ਵਿੱਚ ਉਪਲੱਬਧ ਹੋਵੇਗੀ। ਇਸ ਦੇ XM ਮਾਡਲ ਦੀ ਕੀਮਤ 9.9 ਲੱਖ ਰੁਪਏ ਹੈ, ਜਦਕਿ XT ਮਾਡਲ ਦੀ ਕੀਮਤ 10.9 ਲੱਖ ਰੁਪਏ ਹੈ। ਇਸ ਕਾਰ ਦੀ ਖ਼ਰੀਦ 'ਤੇ ਟਾਟਾ ਵੱਲੋਂ ਫ਼ੇਮ-2 ਸਕੀਮ ਅਧੀਨ 1.62 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਬਿਨ੍ਹਾਂ ਸਬਸਿਡੀ ਦੇ ਇਸ ਦੀ ਕੀਮਤ 11.61 ਲੱਖ ਅਤੇ 11.71 ਲੱਖ ਰੁਪਏ ਹੋਵੇਗੀ। ਇਹ ਕਾਰ ਚਿੱਟੇ, ਨੀਲੇ ਅਤੇ ਸਿਲਵਰ ਵਿੱਚ ਉਪਲੱਬਧ ਹੋਵੇਗੀ। ਟਾਟਾ ਟਿਗੋਰ ਕੰਪਨੀ ਦੀ ਐਂਟਰੀ ਲੈਵਲ ਹੈੱਚਬੈਕ ਕਾਰ ਹੋਵੇਗੀ। ਇਸ ਵਿੱਚ 16.2 ਕਿਲੋ ਵਾਟ ਪ੍ਰਤੀ ਘੰਟਾ ਇੰਨਬਿਲਟ ਹੋਵੇਗੀ, ਜੋ ਪੂਰੀ ਚਾਰਜਿੰਗ 'ਤੇ 142 ਕਿਮੀ ਦਾ ਮਾਇਲੇਜ਼ ਦੇਵੇਗੀ। ਇਹ 6 ਘੰਟਿਆਂ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਂਦੀ ਹੈ। 


ਉਥੇ ਹੀ 15 ਕਿਲੋ ਵਾਟ ਦੇ ਫਾਸਟ ਚਾਰਜਰ ਨਾਲ ਇਹ 90 ਮਿੰਟ ਵਿੱਚ 80 ਫ਼ੀਸਦੀ ਤੱਕ ਚਾਰਜ ਹੋ ਜਾਵੇਗੀ। ਕੰਪਨੀ ਵੱਲੋਂ ਇਸ ਕਾਰ ਦੀ ਖ਼ਰੀਦ 'ਤੇ ਬੈਟਰੀ ਦੇ ਨਾਲ ਕਾਰ ਤੇ 3 ਸਾਲ ਜਾਂ 1.25 ਲੱਖ ਕਿਮੀ ਦੀ ਵਾਰੰਟੀ ਦੇ ਰਹੀ ਹੈ।ਟਿਗੋਰ ਈਵੀ ਵਿੱਚ 72v, 3ਫੇਜ਼ ਵਾਲਾ ਏਸੀ ਇੰਡਕਸ਼ਨ ਮੋਟਰ ਮਿਲੇਗ, ਜੋ 4500 ਆਈਪੀਐੱਮ ਤੇ 40 ਬੀਐੱਚਪੀ ਅਤੇ 2500 ਆਰਪੀਐੱਮ ਤੇ 105 ਐੱਨਐੱਮ ਦਾ ਟਾਰਕ ਦੇਵੇਗੀ। ਉਥੇ ਇਸ ਵਿੱਚ ਸਿੰਗਲ ਸਪੀਡ ਆਟਮੈਟਿਕ ਟ੍ਰਾਂਸਮਿਸ਼ਨ ਮਿਲੇਗੀ। ਟਾਟਾ ਮੋਟਰਜ਼ ਦਾ ਦਾਅਵਾ ਹੈ ਕਿ ਟਿਗੋਰ 12 ਸਕਿੰਟ ਵਿੱਚ 0 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਫ਼ੜ ਸਕਦੀ ਹੈ। ਇਸ ਦੀ ਟਾਪ ਸਪੀਡ 80 ਕਿਮੀ ਪ੍ਰਤੀ ਘੰਟਾ ਹੈ। ਕਾਰ ਦਾ ਕੁੱਲ ਭਾਰ 1516 ਕਿਗ੍ਰਾ ਹੈ। ਇਲੈਕਟ੍ਰਿਕ ਮੋਟਰ ਨੂੰ 16.2 KWH ਦੀ ਬੈਟਰੀ ਦੀ ਪਾਵਰ ਦੇਵੇਗੀ, ਜੋ ਇੱਕ ਵਾਰ ਪੂਰੀ ਚਾਰਜ ਹੋਣ ਤੇ 142 ਕਿਮੀ ਦੀ ਰੇਂਜ ਦੇਵੇਗੀ।


ਫੀਚਰਜ਼

  • ਡੁਅਲ ਫਰੰਟ ਏਅਰਬੈਗਜ਼
  • ਏਬੀਐੱਸ
  • ਰਿਅਰ ਪਾਰਕਿੰਗ ਸੈਂਸਰ
  • ਰੰਗਦਾਰ ਬੰਪਰ
  • ਬਾਡੀ ਰੰਗਦਾਰ ਡੋਰ ਹੈਂਡਲਜ਼
  • ਐੱਲਈਡੀ ਟੇਲ ਲੈਂਪਜ਼
  • ਕਲਾਈਮੇਟ ਕੰਟਰੋਲ
  • ਪਾਵਰ ਵਿੰਡੋਜ਼
  • ਬਲੂਅਟੁੱਥ ਕੁਨੈਕਟਿ
  • ਵਿਟੀਹਾਇਟ ਅਡਜਸਟੇਬਲ ਡਰਾਇਵਰ ਸੀਟ
  • ਅਡਸਟੇਬਲ ਫਰੰਟ ਹੈਡਰੇਸਟ