ਲੰਡਨ ‘ਚ ਸ਼ੁਰੂ ਹੋਈ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫਿਲਮ ‘ਗਲਵਕੜੀ’ ਦੀ ਸ਼ੂਟਿੰਗ

by mediateam

ਜਲੰਧਰ — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਹਮੇਸ਼ਾ ਹੀ ਵੱਖਰੇ ਵਿਸ਼ੇ 'ਤੱ ਅਧਾਰਿਤ ਫਿਲਮਾਂ ਨਾਲ ਤਰਸੇਮ ਜੱਸੜ ਨੇ ਦਰਸ਼ਕਾਂ ਦਾ ਦਿਲ ਲੁੱਟਿਆ ਹੈ। ਇਕ ਵਾਰ ਫਿਰ ਤੋਂ ਉਹ ਵੱਖਰੇ ਵਿਸ਼ੇ 'ਤੇ ਪੰਜਾਬੀ ਫਿਲਮ 'ਗਲਵਕੜੀ' ਲੈ ਕੇ ਆ ਰਹੇ ਹਨ। ਜੀ ਹਾਂ, ਤਰਸੇਮ ਜੱਸੜ ਨਾਲ ਇਸ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਵਾਮਿਕਾ ਗਾਬੀ ਨਜ਼ਰ ਆਵੇਗੀ।


ਦੱਸ ਦਈਏ ਕਿ 'ਗਲਵਕੜੀ' ਫਿਲਮ ਦੀ ਸ਼ੂਟਿੰਗ ਲੰਡਨ 'ਚ ਸ਼ੁਰੂ ਹੋ ਚੁੱਕੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫਿਲਮ ਰਾਹੀਂ ਤਰਸੇਮ ਜੱਸੜ ਤੇ ਵਾਮਿਕਾ ਗਾਬੀ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ। ਤਰਸੇਮ ਤੇ ਵਾਮਿਕਾ ਤੋਂ ਇਲਾਵਾ ਇਸ ਫਿਲਮ 'ਚ ਬੀ. ਐੱਨ. ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਪੰਜਾਬੀ ਚਿਹਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਗਲਵਕੜੀ' ਦੀ ਕਹਾਣੀ ਜਗਦੀਪ ਜੇ. ਈ. ਡੀ. ਨੇ ਲਿਖੀ ਹੈ, ਜਿਸ ਨੂੰ ਸ਼ਰਨ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 'ਵਿਹਲੀ ਜਨਤਾ ਫਿਲਮਸ' ਤੇ 'ਓਮ ਜੀ ਸਟਾਰ ਸਟੂਡੀਓਸ' ਦੀ ਪੇਸ਼ਕਸ਼ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।