
ਤਰਨਤਾਰਨ (ਰਾਘਵ) : ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਗੁਆਂਢੀ ਦੇਸ਼ ਪਾਕਿਸਤਾਨ 'ਚ ਮੌਜੂਦ ਸਮੱਗਲਰਾਂ ਨਾਲ ਸਬੰਧ ਬਣਾ ਕੇ ਡਰੋਨ ਦੀ ਮਦਦ ਨਾਲ ਹੈਰੋਇਨ ਦੀ ਵੱਡੀ ਖੇਪ ਮੰਗਵਾਉਣ ਵਾਲੇ ਇਕ ਤਸਕਰ ਨੂੰ ਇਕ ਐਕਟਿਵਾ ਸਕੂਟਰ ਅਤੇ 15 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਤਰਨਤਾਰਨ ਪੁਲਿਸ ਵੱਲੋਂ ਮਿਲੀ ਇਸ ਵੱਡੀ ਕਾਮਯਾਬੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਐਸ.ਐਸ.ਪੀ. ਅਭਿਮਨਿਊ ਰਾਣਾ ਵੱਲੋਂ ਜਲਦੀ ਹੀ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ।