ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿੱਖੇ ਇਕ ਮਾਮਲਾ ਸਾਮਣੇ ਆਇਆ ਹੈ।ਜਿੱਥੇ ਇੱਕ ਤਾਂਤਰਿਕ ਨੇ ਬੱਚੇ ਦਾ ਕਤਲ ਕਰਕੇ ਉਸ ਦੀ ਨਾਬਾਲਿਗ ਭੈਣ ਨਾਲ ਵਿਆਹ ਕਰਵਾ ਲਿਆ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਨਾਦਰ ਇਕ ਹਸਨ ਨਾਮ ਦਾ ਤਾਂਤਰਿਕ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਦਰ ਨਾਮ ਦਾ ਵਿਅਕਤੀ ਆਪਣੀ ਪਤਨੀ ਦੀ ਬਿਮਾਰੀ ਤੋਂ ਬਹੁਤ ਪ੍ਰੇਸ਼ਾਨ ਸੀ ਤੇ ਹਸਨ ਤਾਂਤਰਿਕ ਹੀ ਉਸ ਦਾ ਇਲਾਜ ਕਰਦਾ ਸੀ।
ਤਾਂਤਰਿਕ ਨੇ ਕਾਦਰ ਨੂੰ ਕਿਹਾ ਕਿ ਜੇਕਰ ਉਹ ਆਪਣੀ ਦੀ ਜਾਨ ਬਚਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਪੁੱਤਰਾਂ ਦੀ ਬਲੀ ਦੇਣੀ ਹੋਵੇਗੀ। ਤਾਂਤਰਿਕ ਦੇ ਕਹਿਣ ਤੇ ਕਾਦਰ ਆਪਣੇ ਪੁੱਤਰਾਂ ਦੀ ਬਲੀ ਦੇਣ ਲਈ ਤਿਆਰ ਹੋ ਗਿਆ। ਜਿਸ ਤੋਂ ਬਾਅਦ ਹਸਨ ਤਾਂਤਰਿਕ ਨੇ ਉਸ ਦੇ ਦੋਨਾਂ ਬੱਚਿਆਂ ਨਾਲ ਕੁੱਟਮਾਰ ਕੀਤੀ ਇਕ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਜਖ਼ਮੀ ਹੋ ਗਿਆ। ਜਿਸ ਨੂੰ ਬੁਰੀ ਹਾਲਤ 'ਚ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ।
ਤਾਂਤਰਿਕ ਨੇ ਕਾਦਰ ਨੂੰ ਕਿਹਾ ਕਿ ਉਸ ਨੂੰ ਪੀਰ ਮਲਿਕ ਨੇ ਨਾਬਾਲਿਗ ਲੜਕੀ ਨਾਲ ਨਿਕਾਹ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਜਿਸ ਤੋਂ ਬਾਅਦ ਉਹ ਆਪਣੀ ਧੀ ਨੂੰ ਹਸਨ ਤਾਂਤਰਿਕ ਕੋਲ ਭੇਜ ਦਿੰਦੇ ਹਨ।ਤਾਂਤਰਿਕ ਨੇ ਉਸ ਨਾਲ ਵਿਆਹ ਕਰਵਾ ਲਿਆ। ਕਾਦਰ ਦੀ ਪਤਨੀ ਦੀ ਮੌਤ ਤੋਂ ਬਾਅਦ ਕਾਦਰ ਨੇ ਇਸ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ । ਪੁਲਿਸ ਨੇ ਛਾਪੇਮਾਰੀ ਕਰਕੇ ਤਾਂਤਰਿਕ ਨੂੰ ਗ੍ਰਿਫਤਾਰ ਕਰ ਲਿਆ ਹੈ।